ਟੈਲੀਕਾਮ ਤੋਂ ਬਾਅਦ ਐਂਟਰਟੇਨਮੈਂਟ ਦੀ ਦੁਨੀਆ ਨੂੰ ਹਿਲਾਉਣ ਦੀ ਤਿਆਰੀ

ਮੁੰਬਈ – ਡਿਜ਼ਨੀ ਆਪਣੇ ਭਾਰਤ ਕਾਰੋਬਾਰ ਨੂੰ ਵੇਚਣ ਲਈ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ। ਹੁਣ ਬਲੂਮਬਰਗ ਦੀ ਰਿਪੋਰਟ ਅਨੁਸਾਰ ਖਬਰ ਆਈ ਹੈ ਕਿ ਕੰਪਨੀ ਵਾਲਟ ਡਿਜ਼ਨੀ ਦੇ ਇੰਡੀਆ ਸੰਚਾਲਨ ਲਈ ਏਸ਼ੀਆ ਅਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨਾਲ ਨਕਦ ਅਤੇ ਸਟਾਕ ਸੌਦਾ ਕਰਨ ਦੇ ਨੇੜੇ ਹੈ। ਇਸ ਸੌਦੇ ਵਿੱਚ ਡਿਜ਼ਨੀ ਸਟਾਰ ਦੀ ਨਿਯੰਤਰਣ ਹਿੱਸੇਦਾਰੀ ਲਗਭਗ 10 ਅਰਬ ਡਾਲਰ ਵਿੱਚ ਰਿਲਾਇੰਸ ਇੰਡਸਟਰੀਜ਼ ਕੋਲ ਜਾ ਸਕਦੀ ਹੈ।

ਦੂਜੇ ਪਾਸੇ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦਾ ਜੈਕਪਾਟ ਲੱਗਣ ਵਾਲਾ ਹੈ। ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਭਾਰਤ ਵਿਚ ਵਾਲਟ ਡਿਜ਼ਨੀ ਦਾ ਬਿਜ਼ਨੈੱਸ ਖਰੀਦਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬਲੂਮਬਰਗ ਦੀ ਇਕ ਰਿਪੋਰਟ ’ਚ ਇਸ ਡੀਲ ਬਾਰੇ ਦਾਅਵਾ ਕੀਤਾ ਗਿਆ ਹੈ।

ਇਸ ਦੇ ਮੁਤਾਬਕ ਦੋਵੇਂ ਕੰਪਨੀਆਂ ਕੈਸ਼ ਐਂਡ ਸਟਾਕ ’ਚ ਹੋਣ ਵਾਲੀ ਡੀਲ ਦੇ ਕਰੀਬ ਪਹੁੰਚ ਗਈਆਂ ਹਨ। ਅਮਰੀਕਾ ਦੀ ਦਿੱਗਜ਼ ਐਂਟਰਟੇਨਮੈਂਟ ਕੰਪਨੀ ਡਿਜ਼ਨੀ ਸਟਾਰ ਬਿਜ਼ਨੈੱਸ ਵਿਚ ਕੰਟਰੋਲਿੰਗ ਸਟੈਕ ਵੇਚ ਕਦੀ ਹੈ। ਅਮਰੀਕੀ ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਇਸ ਬਿਜ਼ਨੈੱਸ ਦੀ ਵੈਲਿਊ 10 ਅਰਬ ਡਾਲਰ ਦੇ ਕਰੀਬ ਹੈ ਜਦ ਕਿ ਰਿਲਾਇੰਸ ਮੁਤਾਬਕ ਇਹ 7 ਤੋਂ 8 ਅਰਬ ਡਾਲਰ ਹੈ। ਸੂਤਰਾਂ ਮੁਤਾਬਕ ਅਗਲੇ ਮਹੀਨੇ ਇਸ ਡੀਲ ਦਾ ਐਲਾਨ ਕੀਤਾ ਜਾ ਸਕਦਾ ਹੈ। ਡੀਲ ਦੇ ਤਹਿਤ ਰਿਲਾਇੰਸ ਦੀਆਂ ਕੁੱਝ ਮੀਡੀਆ ਯੂਨਿਟਸ ਨੂੰ ਡਿਜ਼ਨੀ ਸਟਾਰ ਵਿਚ ਮਰਜ਼ ਕੀਤਾ ਜਾ ਸਕਦਾ ਹੈ।

ਪ੍ਰਪੋਜ਼ਲ ਮੁਤਾਬਕ ਡੀਲ ਤੋਂ ਬਾਅਦ ਡਿਜ਼ਨੀ ਦਾ ਆਪਣੀ ਭਾਰਤੀ ਕੰਪਨੀ ਵਿਚ ਮਾਈਨੋਰਿਟੀ ਸਟੈਕ ਬਣਿਆ ਰਹੇਗਾ। ਡੀਲ ਅਤੇ ਵੈਲਿਊਏਸ਼ਨ ਬਾਰੇ ਹਾਲੇ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਇਸ ਬਾਰੇ ਭਾਰਤ ਵਿਚ ਡਿਜ਼ਨੀ ਦੇ ਪ੍ਰਤੀਨਿਧੀ ਨੇ ਕੋਈ ਕਮੈਂਟ ਨਹੀਂ ਕੀਤਾ। ਰਿਲਾਇੰਸ ਦੇ ਬੁਲਾਰੇ ਨੇ ਵੀ ਕਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ।

Add a Comment

Your email address will not be published. Required fields are marked *