ਭਾਰਤ 2030 ਤੱਕ ਜਾਪਾਨ ਨੂੰ ਪਛਾੜ ਕੇ ਏਸ਼ੀਆ ’ਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ

ਨਵੀਂ ਦਿੱਲੀ  – ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ 2030ਤੱਕ 7300 ਅਰਬ ਅਮਰੀਕੀ ਡਾਲਰ ਦੀ ਜੀ. ਡੀ. ਪੀ. ਨਾਲ ਜਾਪਾਨ ਨੂੰ ਪਛਾੜ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਸੰਭਾਵਨਾ ਹੈ। ਉੱਤੇ ਹੀ ਏਸ਼ੀਆ ਵਿਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਐੱਸ. ਐਂਡ ਪੀ. ਗਲੋਬਲ ਇੰਡੀਆ ਨਿਰਮਾਣ ਨੇ ਆਪਣੇ ਤਾਜ਼ਾ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਵਿਚ ਇਹ ਗੱਲ ਕਹੀ।

ਸਾਲ 2021 ਅਤੇ 2022 ਵਿਚ ਦੋ ਸਾਲਾਂ ਦੇ ਤੇਜ਼ ਆਰਥਿਕ ਵਿਕਾਸ ਤੋਂ ਬਾਅਦ ਭਾਰਤੀ ਅਰਥਵਿਵਸਥਾ ਨੇ 2023 ਵਿੱਤੀ ਸਾਲ ’ਚ ਵੀ ਲਗਾਤਾਰ ਮਜ਼ਬੂਤ ਵਿਕਾਸ ਦਿਖਾਉਣਾ ਜਾਰੀ ਰੱਖਿਆ। ਮਾਰਚ 2024 ਵਿਚ ਸਮਾਪਤ ਹੋਣ ਵਾਲੇ ਵਿੱਤੀ ਸਾਲ ਵਿਚ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) 6.2-6.3 ਫੀਸਦੀ ਵਧਣ ਦੀ ਉਮੀਦ ਹੈ। ਇਸ ਨਾਲ ਭਾਰਤੀ ਅਰਥਵਿਵਸਥ ਇਸ ਵਿੱਤੀ ਸਾਲ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਹੋਵੇਗੀ। ਅਪ੍ਰੈਲ-ਜੂਨ ਤਿਮਾਹੀ ਵਿਚ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਵਿਕਾਸ ਦਰ 7.8 ਫੀਸਦੀ ਰਹੀ।

ਐੱਸ. ਐਂਡ ਪੀ. ਗਲੋਬਲ ਨੇ ਕਿਹਾ ਕਿ ਨੇੜਲੀ ਮਿਆਦ ਦੇ ਆਰਥਿਕ ਦ੍ਰਿਸ਼ਟੀਕੋਣ ’ਚ 2023 ਦੇ ਬਾਕੀ ਦੇ ਸਮੇਂ ਅਤੇ 2024 ’ਚ ਲਗਾਤਾਰ ਤੇਜ਼ ਵਿਸਤਾਰ ਦਾ ਅਨੁਮਾਨ ਹੈ ਜੋ ਘਰੇਲੂ ਮੰਗ ’ਚ ਮਜ਼ਬੂਤ ਵਿਕਾਸ ’ਤੇ ਆਧਾਰ ਹੈ। ਅਮਰੀਕੀ ਡਾਲਰ ਦੇ ਸੰਦਰਭ ’ਚ ਮਾਫੀ ਗਈ ਭਾਰਤ ਦੀਆਂ ਮੌਜੂਦਾ ਕੀਮਤਾਂ ਦੀ ਜੀ. ਡੀ. ਪੀ. 2022 ਵਿਚ 3500 ਅਰਬ ਅਮਰੀਕੀ ਡਾਲਰ ਤੋਂ ਵਧ ਕੇ 2030 ਤੱਕ 7300 ਅਰਬ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ। ਆਰਥਿਕ ਵਿਸਤਾਰ ਦੀ ਇਸ ਤੇਜ਼ ਰਫਤਾਰ ਦੇ ਨਤੀਜੇ ਵਜੋਂ 2030 ਤੱਕ ਭਾਰਤੀ ਜੀ. ਡੀ. ਪੀ. ਦਾ ਆਕਾਰ ਜਾਪਾਨੀ ਜੀ. ਡੀ. ਪੀ. ਤੋਂ ਵੱਧ ਹੋ ਜਾਏਗਾ, ਜਿਸ ਨਾਲ ਭਾਰਤ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ।

ਇਸ ਦਰਮਿਆਨ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਮੁਦਰਾ ਨੀਤੀ ਕਮੇਟੀ ਦੇ ਮੈਂਬਰ ਜਯੰਤ ਆਰ. ਵਰਮਾ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾਂ ਦੀ ਤੁਲਣਾ ’ਚ ਭਾਰਤ ਦੇ ਆਰਥਿਕ ਵਿਕਾਸ ਨੂੰ ਲੈ ਕੇ ‘ਥੋੜਾ ਜ਼ਿਆਦਾ’ ਆਸਵੰਦ ਹਾਂ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਚਿੰਤਾਵਾਂ ਬਣੀਆਂ ਹੋਈਆਂ ਹਨ ਕਿਉਂਕਿ ਦੇਸ਼ ਹੁਣ ਘਰੇਲੂ ਖਰਚੇ ’ਤੇ ‘ਅਸਾਧਾਰਣ ਤੌਰ ਉੱਤੇ’ ਨਿਰਭਰ ਹੈ ਅਤੇ ਮੰਗ ਦੇ ਹੋਰ ਹਿੱਸਿਆਂ ਨੂੰ ਪ੍ਰਤੀਕੂਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਵਿੱਤੀ ਸਾਲ 2023-24 ਲਈ ਗਲੋਬਲ ਵਿਕਾਸ ਅਨੁਮਾਨ ਨੂੰ ਤਿੰਨ ਫੀਸਦੀ ’ਤੇ ਸਥਿਰ ਰੱਖਦੇ ਹੋਏ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਹਾਲ ਹੀ ਵਿਚ ਅਕਤੂਬਰ ਵਿਚ ਭਾਰਤ ਲਈ ਆਪਣੇ ਵਿਕਾਸ ਅਨੁਮਾਨ ਨੂੰ 20 ਆਧਾਰ ਅੰਕ ਵਧਾ ਕੇ 6.3 ਫੀਸਦੀ ਕਰ ਦਿੱਤਾ ਹੈ।

Add a Comment

Your email address will not be published. Required fields are marked *