CM ਸੁੱਖੂ ਨਾਲ ਵਿਰਾਟ ਕੋਹਲੀ ਨੇ ਕੀਤੀ ਮੁਲਾਕਾਤ
![](http://mehakewattan.com/wp-content/uploads/2023/10/2023_10image_18_02_189415686sukhu-ll.jpg)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਧਰਮਸ਼ਾਲਾ ਵਿਚ ਭਾਰਤੀ ਕ੍ਰਿਕਟ ਟੀਮ ਦੇ ਦਿੱਗਜ਼ ਬੱਲੇਬਾਜ਼ ਵਿਰਾਟ ਕੋਹਲੀ ਨੇ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਵਿਚਾਲੇ ਕ੍ਰਿਕਟ ਨੂੰ ਲੈ ਕੇ ਚਰਚਾ ਹੋਈ। ਸੁੱਖੂ ਨੇ ਮੁਲਾਕਾਤ ਦੌਰਾਨ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਨਿਊਜ਼ੀਲੈਂਡ ਖਿਲਾਫ਼ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿਚ ਫੈਸਲਾਕੁੰਨ ਪਾਰੀ ਖੇਡਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਜਿੱਤ ਮੁਹਿੰਮ ਜਾਰੀ ਰੱਖਣ ‘ਤੇ ਪ੍ਰਦੇਸ਼ ਵਾਸੀਆਂ ਵਲੋਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਟੀਮ ਬਿਹਤਰੀਨ ਫਾਰਮ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਟੀਮ ਇੰਡੀਆ ਇਸ ਵਾਰ ਵਿਸ਼ਵ ਕੱਪ ਜਿੱਤ ਦੀ ਮਜ਼ਬੂਤ ਦਾਅਵੇਦਾਰ ਹੈ। ਹਰ ਭਾਰਤੀ ਦੀ ਵੀ ਕਾਮਨਾ ਹੈ ਕਿ ਭਾਰਤੀ ਟੀਮ ਇਕ ਵਾਰ ਫਿਰ ਵਿਸ਼ਵ ਕੱਪ ਜਿੱਤੇ। ਇਸ ਮੌਕੇ ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਮੁਖੀ ਰਾਜੀਵ ਸ਼ੁਕਲਾ, ਸਹਿ-ਮੁਖੀ ਤਜਿੰਦਰ ਬਿੱਟੂ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੁਨੀਲ ਸ਼ਰਮਾ ਅਤੇ ਵਿਧਾਇਕ ਸੁਧੀਰ ਸ਼ਰਮਾ ਵੀ ਹਾਜ਼ਰ ਸਨ।