ਭਾਰਤ ’ਚ ਬਣਨਗੇ ਇਲੈਕਟ੍ਰਿਕ ਹਾਈਵੇਅ, ਬਿਨਾਂ ਪੈਟਰੋਲ-ਡੀਜ਼ਲ ਦੇ ਦੌੜਨਗੀਆਂ ਗੱਡੀਆਂ: ਗਡਕਰੀ

ਨਵੀਂ ਦਿੱਲੀ– ਦੇਸ਼ ਦਾ ਆਮ ਆਦਮੀ ਇਨ੍ਹੀ ਦਿਨੀਂ ਸਭ ਤੋਂ ਜ਼ਿਆਦਾ ਪਰੇਸ਼ਾਨ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਹੈ। ਲੋਕਾਂ ਨੇ ਵਾਹਨਾਂ ਨੂੰ ਘਰਾਂ ’ਚ ਸੋਅ-ਪੀਸ ਬਣਾ ਕੇ ਪਾਰਕ ਕਰ ਦਿੱਤ ਹੈ ਨਾਲ ਹੀ ਉਨ੍ਹਾਂ ਦੀ ਥਾਂ ਪਬਲਿਕ ਟ੍ਰਾਂਸਪੋਰਟ ਦਾ ਸਹਾਰਾ ਲੈ ਰਹੇ ਹਨ ਪਰ ਤੁਹਾਨੂੰ ਹੁਣ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਭਾਰਤ ਸਰਕਾਰ ਨੇ ਹੁਣ ਦੇਸ਼ ਨੂੰ ਪੈਟਰੋਲ-ਡੀਜ਼ਲ ਮੁਕਤ ਕਰਨ ਦੀ ਦਿਸ਼ਾ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਸੰਕੇਤ ਖੁਦ ਸੜਕ ਅਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਦਿੱਤੇ ਹਨ।

ਦੇਸ਼ ’ਚ ਵਾਤਾਵਰਣ ਨੂੰ ਘੱਟ ਨੁਕਸਾਨ ਪਹੁੰਚਾਉਣ ਲਈ ਇਲੈਕਟ੍ਰਿਕ ਵਾਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਸ ’ਤੇ ਖਾਸਾ ਜ਼ੋਰ ਵੀ ਦਿੱਤਾ ਜਾ ਰਿਹਾ ਹੈ। ਇਲੈਕਟ੍ਰਿਕ ਬੱਸ, ਕਾਰ ਅਤੇ ਸਕੂਟਰ ਤੋਂ ਬਾਅਦ ਹੁਣ ਦੇਸ਼ ’ਚ ਇਲੈਕਟ੍ਰਿਕ ਹਾਈਵੇਅ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੇਸ਼ ’ਚ ਇਲੈਕਟ੍ਰਿਕ ਹਾਈਵੇਅ ਬਣਾਏ ਜਾਣ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਹੈ। ਨਿਤਿਨ ਗਡਕਰੀ ਨੇ ਇਸ ਪ੍ਰਸਤਾਵ ਦੀ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਜਲਦ ਹੀ ਦੇਸ਼ ’ਚ ਭਾਰੀ ਵਾਹਨ ਜਿਵੇਂ- ਟਰੱਕ ਅਤੇ ਬੱਸਾਂ ਲਈ ਇਲੈਕਟ੍ਰਿਕ ਹਾਈਵੇਅ ਤਿਆਰ ਕੀਤੇ ਜਾ ਰਹੇ ਹਨ। ਇਹ ਟਰੱਕ ਅਤੇ ਬੱਸਾਂ ਇਲੈਕਟ੍ਰਿਕ ਵਾਹਨ ਦੀ ਤਰ੍ਹਾਂ ਹੋਣਗੇ, ਜਿਨ੍ਹਾਂ ਨੂੰ ਹਾਈਵੇਅ ’ਤੇ ਓਵਰਹੈੱਡ ਲੱਗੇ ਬਿਜਲੀ ਦੀਆਂ ਤਾਰਾਂ ਨਾਲ ਚਾਰਜ ਕਰਕੇ ਸੰਚਾਲਿਤ ਕੀਤਾ ਜਾਵੇਗਾ।

ਕੀ ਹੈ ਇਲੈਕਟ੍ਰਿਕ ਹਾਈਵੇਅ
ਇਲੈਕਟ੍ਰਿਕ ਹਾਈਵੇਅ ਦਾ ਮਤਲਬ ਅਜਿਹੀ ਸੜਕ ਤੋਂ ਹੈ ਜੋ ਉਸਤੇ ਯਾਤਰਾ ਕਰਨ ਵਾਲੇ ਵਾਹਨਾਂ ਦੀ ਬਿਜਲੀ ਸਪਲਾਈ ਨੂੰ ਪੂਰਾ ਕਰਦਾ ਹੈ। ਇਸ ਵਿਚ ਓਵਰਹੈੱਡ ਬਿਜਲੀ ਦੀ ਲਾਈਨ ਰਾਹੀਂ ਊਰਜਾ ਦੀ ਸਪਲਾਈ ਕੀਤੀ ਜਾਂਦੀ ਹੈ। ਨਿਤਿਨ ਗਡਕਰੀ ਨੇ ਇਹ ਵੀ ਕਿਹਾ ਕਿ ਸੜਕ ਮੰਤਰਾਲਾ ਟੋਲ ਪਲਾਜ਼ਾ ਨੂੰ ਸੌਰ ਊਰਜਾ ਨਾਲ ਚਲਾਉਣ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ। 

26 ਨਵੇਂ ਐਕਸਪ੍ਰੈੱਸ ਵੇਅ ਦਾ ਹੋਰ ਰਿਹਾ ਨਿਰਮਾਣ
ਨਿਤਿਨ ਗਡਕਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਸਰਕਾਰ 26 ਨਵੇਂ ਐਕਸਪ੍ਰੈੱਸ-ਵੇਅ ’ਤੇ ਵੀ ਕੰਮ ਕਰ ਰਹੀ ਹੈ। ਗਡਕਰੀ ਨੇ ਇਹ ਵੀ ਕਿਹਾ ਕਿ ਪੀ.ਐੱਮ. ਗਤੀ ਸ਼ਕਤੀ ਮਾਸਟਰ ਪਲਾਨ ਦੀ ਸ਼ੁਰੂਆਤ ਦੇ ਨਾਲ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਮਨਜ਼ੂਰੀ ਮਿਲੇਗੀ ਅਤੇ ਇਸ ਨਾਲ ਲੌਜਿਸਟਿਕ ਲਾਗਤ ’ਚ ਕਮੀ ਆਏਗੀ। 

Add a Comment

Your email address will not be published. Required fields are marked *