CWC 23 : ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 5 ਵਿਕਟਾਂ ਨਾਲ ਹਰਾਇਆ

ਨੀਦਰਲੈਂਡ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ ਦਾ 19ਵਾਂ ਮੈਚ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਸ਼੍ਰੀਲੰਕਾ ਨੇ ਨੀਦਰਲੈਂਡ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਨੀਦਰਲੈਂਡ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 91 ਦੌੜਾਂ ‘ਤੇ 6 ਵਿਕਟਾਂ ਗੁਆ ਦਿੱਤੀਆਂ। ਜਦੋਂ ਟੀਮ ਮੁਸੀਬਤ ਵਿੱਚ ਨਜ਼ਰ ਆਈ ਤਾਂ ਸਾਈਬ੍ਰਾਂਡ ਏਂਗਲਬ੍ਰੈਚ ਅਤੇ ਲੋਗਨ ਵੈਨ ਬੀਕ ਨੇ 7ਵੀਂ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਕਰਕੇ ਉਨ੍ਹਾਂ ਨੂੰ ਉਭਰਨ ਵਿੱਚ ਮਦਦ ਕੀਤੀ। ਇਸ ਕਾਰਨ ਨੀਦਰਲੈਂਡ ਨੇ 2 ਗੇਂਦਾਂ ਬਾਕੀ ਰਹਿੰਦਿਆਂ ਹੀ ਆਲ ਆਊਟ ਹੋ ਕੇ ਸ੍ਰੀਲੰਕਾ ਨੂੰ 263 ਦੌੜਾਂ ਦਾ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 48.2 ਓਵਰਾਂ ‘ਚ 5 ਵਿਕਟਾਂ ਗੁਆ ਕੇ 263 ਦੌੜਾਂ ਬਣਾਈਆਂ ਤੇ 5 ਵਿਕਟਾਂ ਨਾਲ ਮੈਚ ਜਿੱਤ ਲਿਆ। ਸ਼੍ਰੀਲੰਕਾ ਲਈ ਸਦੀਰਾ ਸਮਰਵਿਕਰਮਾ ਨੇ 91 ਦੌੜਾਂ, ਪਥੁਮ ਨਿਸਾਂਕਾ ਨੇ 45 ਦੌੜਾਂ, ਚਤਿਥ ਅਸਲਾਂਕਾ ਨੇ 44 ਦੌੜਾਂ, ਧਨੰਜੈ ਡਿ ਸਿਲਵਾ ਨੇ 30 ਦੌੜਾਂ, ਕੁਸਲ ਮੇਂਡਿਸ ਨੇ 11 ਦੌੜਾਂ, ਕੁਸਲ ਪਰੇਰਾ ਨੇ 5 ਦੌੜਾਂ ਬਣਾਈਆਂ। ਨੀਦਰਲੈਂਡ ਲਈ ਆਰਯਨ ਦੱਤ ਨੇ 3, ਪੌਲ ਵੈਨ ਮੀਕਰੇਨ ਨੇ 1 ਤੇ ਕੋਲਿਨ ਐਕਰਮੈਨ ਨੇ 1 ਵਿਕਟਾਂ ਲਈਆਂ।

Add a Comment

Your email address will not be published. Required fields are marked *