‘12ਵੀਂ ਫੇਲ’ ਨੂੰ ਪ੍ਰਮੋਟ ਕਰਨ ਪਟਨਾ ਦੇ ਪ੍ਰਾਚੀਨ ਹਨੂੰਮਾਨ ਮੰਦਰ ਤੇ ਮਰੀਨ ਡਰਾਈਵ ਪਹੁੰਚੇ ਵਿਕਰਾਂਤ ਮੈਸੀ

ਮੁੰਬਈ – ਵਿਧੂ ਵਿਨੋਦ ਚੋਪੜਾ ਦੀ ਵਿਕਰਾਂਤ ਮੈਸੀ ਸਟਾਰਰ ਫ਼ਿਲਮ ‘12ਵੀਂ ਫੇਲ’ ਆਪਣੀ ਰਿਲੀਜ਼ ਲਈ ਤਿਆਰ ਹੈ। ਹੁਣ ਫ਼ਿਲਮ ਦੀ ਪ੍ਰਮੋਸ਼ਨ ਲਈ ਲੀਡ ਅਦਾਕਾਰ ਵਿਕਰਾਂਤ ਮੈਸੀ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਬਿਹਾਰ ਦੀ ਰਾਜਧਾਨੀ ਪਟਨਾ ਪਹੁੰਚੇ। ਇਸ ਦੌਰਾਨ ਮੈਸੀ ਨੇ ਪ੍ਰਾਚੀਨ ਮੰਦਰ ’ਚ ਮੱਥਾ ਟੇਕਿਆ ਤੇ ਮਰੀਨ ਡਰਾਈਵ ’ਚ ਪ੍ਰਸ਼ੰਸਕਾਂ ਨੂੰ ਮਿਲੇ। ਵਿਧੂ ਵਿਨੋਦ ਚੋਪੜਾ ਦੀ ਫ਼ਿਲਮ ਦੀ ਕਹਾਣੀ ਬਹੁਤ ਸਾਰੇ ਅਜਿਹੇ ਬੱਚਿਆਂ ਦੀ ਕਹਾਣੀ ਹੈ, ਜੋ ਆਈ. ਏ. ਐੱਸ. ਤੇ ਆਈ. ਪੀ. ਐੱਸ. ਬਣਨ ਦਾ ਸੁਪਨਾ ਲੈ ਕੇ ਚੱਲਦੇ ਹਨ ਤੇ ਉਸ ’ਚ ਮਿਲੀ ਹਾਰ ਤੋਂ ਖ਼ੁਦ ਨੂੰ ਟੁੱਟਣ ਦੀ ਥਾਂ ਹੋਰ ਮਜ਼ਬੂਤ ਕਰਕੇ ਰੀਸਟਾਰਟ ਕਰਦੇ ਹਨ।

‘12ਵੀਂ ਫੇਲ’ ਦੀ ਕਹਾਣੀ ਸੱਚੀ ਘਟਨਾ ’ਤੇ ਆਧਾਰਿਤ ਹੈ, ਜੋ ਇਸ ਨੂੰ ਖ਼ਾਸ ਬਣਾਉਂਦੀ ਹੈ। ਵਿਧੂ ਵਿਨੋਦ ਚੋਪੜਾ ਦੀ ‘12ਵੀਂ ਫੇਲ’ 27 ਅਕਤੂਬਰ ਨੂੰ ਦੁਨੀਆ ਭਰ ’ਚ ਹਿੰਦੀ, ਤਾਮਿਲ, ਤੇਲਗੂ ਤੇ ਕੰਨੜਾ ’ਚ ਰਿਲੀਜ਼ ਹੋਣ ਲਈ ਤਿਆਰ ਹੈ।

Add a Comment

Your email address will not be published. Required fields are marked *