ਤਿਉਹਾਰਾਂ ਦੌਰਾਨ ਅਗਲੇ 11 ਦਿਨਾਂ ‘ਚੋਂ 7 ਦਿਨ ਬੰਦ ਰਹਿਣਗੇ ਬੈਂਕ

ਨਵੀਂ ਦਿੱਲੀ – ਅਕਤੂਬਰ ਮਹੀਨੇ ਦੇ ਆਖ਼ਰੀ ਦਿਨਾਂ ਦਰਮਿਆਨ ਦੇਸ਼ ਭਰ ਵਿਚ ਤਿਉਹਾਰਾਂ ਦੀ ਰੌਣਕ ਰਹਿਣ ਵਾਲੀ ਹੈ। ਦੁਰਗਾ ਪੂਜਾ ਕਾਰਨ ਵੱਖ-ਵੱਖ ਸੂਬਿਆਂ ‘ਚ ਪੂਜਾ ਕਾਰਨ ਵੱਖ-ਵੱਖ ਦਿਨਾਂ ‘ਤੇ ਬੈਂਕ ਬੰਦ ਰਹਿਣ ਵਾਲੇ ਹਨ। ਕਈ ਥਾਵਾਂ ‘ਤੇ ਦੁਰਗਾ ਪੂਜਾ 27 ਅਕਤੂਬਰ ਤੱਕ ਹੈ। ਇਸ ਕਾਰਨ ਵੱਖ-ਵੱਖ ਸੂਬਿਆਂ ਵਿੱਚ ਬੈਂਕ ਵੱਖ-ਵੱਖ ਤਾਰੀਖ਼ਾ ਭਾਵ 25, 26 ਜਾਂ 27 ਨੂੰ ਬੰਦ ਰਹਿਣਗੇ।  ਇਸ ਦੇ ਨਾਲ ਹੀ ਦੁਰਗਾ ਪੂਜਾ ਤੋਂ ਬਾਅਦ ਆਉਣ ਵਾਲੇ ਦੁਸਹਿਰੇ ‘ਤੇ ਵੀ ਕਈ ਸੂਬਿਆਂ ‘ਚ ਬੈਂਕ ਬੰਦ ਰਹਿਣ ਵਾਲੇ ਹਨ।

ਰਿਜ਼ਰਵ ਬੈਂਕ ਦੇ ਛੁੱਟੀਆਂ ਦੇ ਕੈਲੰਡਰ ਵਿੱਚ ਦੁਸਹਿਰੇ ਦੀ ਛੁੱਟੀ 23 ਅਕਤੂਬਰ ਨੂੰ ਹੈ। ਇਸ ਦਿਨ ਅਗਰਤਲਾ, ਬੇਂਗਲੁਰੂ, ਭੁਵਨੇਸ਼ਵਰ, ਚੇਨਈ, ਗੁਹਾਟੀ, ਹੈਦਰਾਬਾਦ, ਕਾਨਪੁਰ, ਕੋਚੀ, ਕੋਹਿਮਾ, ਕੋਲਕਾਤਾ, ਲਖਨਊ, ਪਟਨਾ, ਰਾਂਚੀ, ਸ਼ਿਲਾਂਗ, ਤਿਰੂਵਨੰਤਪੁਰਮ ਵਰਗੇ ਸ਼ਹਿਰਾਂ ਵਿੱਚ ਬੈਂਕ ਹੋਣਗੇ। ਵਲਭਭਾਈ ਪਟੇਲ ਦੀ ਜਯੰਤੀ ਦੇ ਮੌਕੇ ‘ਤੇ ਮਹੀਨੇ ਦੇ ਅੰਤ ‘ਚ ਬੈਂਕ ਬੰਦ ਰਹਿਣ ਵਾਲੇ ਹਨ। ਜੇਕਰ ਤੁਹਾਨੂੰ ਬੈਂਕ ਨਾਲ ਸਬੰਧਿਤ ਕੋਈ ਜ਼ਰੂਰੀ ਕੰਮ ਹੈ ਤਾਂ ਇਨ੍ਹਾਂ ਤਾਰੀਖ਼ਾ ਬਾਰੇ ਜਾਣ ਲਓ।

ਇਨ੍ਹਾਂ ਛੁੱਟੀਆਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਵਰਗੀਆਂ ਨਿਯਮਤ ਛੁੱਟੀਆਂ ਵੀ ਸ਼ਾਮਲ ਹੁੰਦੀਆਂ ਹਨ, ਪਰ ਆਰਬੀਆਈ ਕੈਲੰਡਰ ਅਨੁਸਾਰ ਅਕਤੂਬਰ ਵਿੱਚ 11 ਛੁੱਟੀਆਂ ਹੁੰਦੀਆਂ ਹਨ ਜੋ ਤਿਉਹਾਰ ਜਾਂ ਗਜ਼ਟਿਡ ਹੁੰਦੀਆਂ ਹਨ। ਕੁਝ ਬੈਂਕ ਛੁੱਟੀਆਂ ਖੇਤਰੀ ਹੁੰਦੀਆਂ ਹਨ ਅਤੇ ਰਾਜ ਤੋਂ ਰਾਜ ਅਤੇ ਬੈਂਕ ਵਿੱਚ ਵੱਖ-ਵੱਖ ਹੋ ਸਕਦੀਆਂ ਹਨ।

Add a Comment

Your email address will not be published. Required fields are marked *