22 ਅਕਤੂਬਰ 2023 ਨੂੰ ਹੋਣ ਜਾ ਰਿਹਾ ਹੈ 31ਵਾਂ ਸਲਾਨਾ ਟੂਰਨਾਮੈਂਟ

ਆਕਲੈਂਡ- ਅੰਬੇਡਕਰ ਸਪੋਰਸ ਅਤੇ ਕਲਚਰ ਕਲੱਬ (ਆਈ.ਐਨ.ਸੀ) ਵੱਲੋਂ 31ਵਾਂ ਸਲਾਨਾ ਟੂਰਨਾਮੈਂਟ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ 22 ਅਕਤੂਬਰ 2023 ਨੂੰ BLEDISLOE PARK ON CNR QUEEN AND HARRIS ST,PUKEKOHE ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਮੈਚ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ।ਇਸ ਟੂਰਨਾਮੈਂਟ ਵਿੱਚ ਕਬੱਡੀ, ਫੁੱਟਬਾਲ, ਵਾਲੀਵਾਲ, ਰੱਸਾ ਕੱਸ਼ੀ,ਬੱਚਿਆਂ ਦੀਆਂ ਦੌੜਾਂ, ਲੇਡੀਜ਼ ਮਿਊਜ਼ੀਕਲ ਚੇਅਰ ਦੇ ਮੈਚ ਆਦਿ ਕਰਵਾਏ ਜਾਣਗੇ। ਮਹਿਕ ਏ ਵਤਨ ਦੇ ਮੁੱਖ ਸੰਪਾਦਕ ਹਰਦੇਵ ਬਰਾੜ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸੰਧੂ ਜੀ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆ ਹਨ। ਇਸ ਟੂਰਨਾਮੈਂਟ ਦੌਰਾਨ ਸਟੇਜ ਤੇ ਹਰਦੇਵ ਮਾਹੀਨੰਗਲ, ਸੱਤਾ ਵੈਰੋਵਾਲੀਆ, ਦੀਪਾ ਡਮੇਲੀ ਅਤੇ ਸਤਿੰਦਰ ਪੱਪੀ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਟੂਰਨਾਮੈਂਟ ਵਿੱਚ ਲੰਗਰ ਦੀ ਸੇਵਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ,ਬੰਬੇ ਹਿਲ ਵੱਲੋਂ ਕੀਤੀ ਜਾਵੇਗੀ ਅਤੇ ਨਿਊਜ਼ੀਲੈਂਡ ਇੰਡੀਅਨ ਫਲੇਮ ਵੱਲੋਂ ਗਰਮ ਜਲੇਬੀਆਂ ਦੀ ਸੇਵਾ ਨਿਭਾਈ ਜਾਵੇਗੀ।
ਇਸ ਟੂਰਨਾਮੈਟ ਵਿੱਚ ਮੀਡੀਆ ਸਪੋਰਸਰ ਵੱਲੋਂ ਰੇਡੀਓ ਸਾਡੇ ਆਲਾ,ਪੰਜਾਬੀ ਹਾਰਲਡ, ਐਨ.ਜੈਡ ਤਸਵੀਰ ਨਿਊਜ, ਕੂਕ ਪੰਜਾਬੀ ਸਮਾਚਾਰ, ਰੇਡੀਓ ਸਪਾਇਸ,ਰੇਡੀਓ ਤਰਨਾ, ਪੰਜਾਬੀ ਰੇਡੀਓ 104।.6FM , ਮਹਿਕ ਏ ਵਤਨ, ਆਦਿ ਸ਼ਾਮਿਲ ਹਨ। ਇਸ ਟੂਰਨਾਮੈਂਟ ਵਿੱਚ ਰੇਡੀਓ ਸਾਡਾ ਆਲਾ ਵੱਲੋਂ ਲੇਡੀਜ਼ ਅਤੇ ਲੜਕੀਆਂ ਦੀ ਮਿਊਜ਼ੀਕਲ ਚੇਅਰ ਜੇਤੂ ਨੂੰ ਇਕ-ਇਕ ਸੋਨੇ ਦੀ ਮੁੰਦਰੀ ਇਨਾਮ ਵੱਜੋਂ ਦਿੱਤੀ ਜਾਵੇਗੀ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਇਨਾਮ ਦਿੱਤੇ ਜਾਣਗੇ। ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਬੰਬੇ ਹਿਲ, ਨਿਊਜ਼ੀਲੈਂਡ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਅਤੇ ਹੇਸਟਿੰਗ ਦੇ ਸਾਰੇ ਮੈਬਰਾਂ ਵੱਲੋਂ ਨਿਊਜ਼ੀਲੈਡ ਦੀਆਂ ਸਾਰੀਆਂ ਸੰਗਤਾਂ ਨੂੰ ਜੀ ਆਇਆ। ਵਧੇਰੇ ਜਾਣਕਾਰੀ ਲਈ ਤੁਸੀ ਮਲਕੀਤ ਸਿੰਘ ਸਹੋਤਾ(ਪ੍ਰਧਾਨ) 027-429-3935, ਜਸਵਿੰਦਰ ਸੰਧੂ ( ਸੈਕਟਰੀ) 021-447-634 ,ਪਰਦੀਪ ਝੱਜਰ (021 238 5948), ਰਵਿੰਦਰ ਸਿੰਘ ਝਾਮਟ (021 174 3207), ਨਿਰਮਲਜੀਤ ਸਿੰਘ ਭੱਟੀ (ਆਦਮਪੁਰ) 027-470-1358, ਨਰਿੰਦਰ ਸਹੋਤਾ ( 027 448 8306), ਪਰਮਜੀਤ ਮਹਿਮੀ (027 441 5656) ਨੂੰ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *