ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 149 ਦੌੜਾਂ ਨਾਲ ਹਰਾਇਆ
![](http://mehakewattan.com/wp-content/uploads/2023/10/2023_10image_21_06_487082324nzwon-ll.jpg)
ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 16ਵਾਂ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ ‘ਚ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 149 ਦੌੜਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵਿਲ ਯੰਗ (4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 64 ਗੇਂਦਾਂ ‘ਤੇ 54 ਦੌੜਾਂ) ਦੇ ਬਾਅਦ ਕਪਤਾਨ ਟਾਮ ਲਾਥਮ ਅਤੇ ਗਲੇਨ ਫਿਲਿਪਸ ਦੇ ਅਰਧ ਸੈਂਕੜਿਆਂ ਦੀ ਬਦੌਲਤ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਦੇ ਨੁਕਸਾਨ ‘ਤੇ 289 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਨ ਆਈ ਅਫਗਾਨਿਸਤਾਨ ਦੀ ਟੀਮ 34.4 ਓਵਰਾਂ ‘ਚ 139 ਦੌੜਾਂ ਹੀ ਬਣਾ ਸਕੀ ਤੇ 149 ਦੌੜਾਂ ਨਾਲ ਮੈਚ ਹਾਰ ਗਈ। ਅਫਗਾਨਿਸਤਾਨ ਲਈ ਰਹਿਮਤ ਸਾਹ ਨੇ 36, ਅਜ਼ਮਤੁੱਲ੍ਹਾ ਓਮਰਜ਼ਾਈ ਨੇ 27 ਦੌੜਾਂ, ਇਬ੍ਰਾਹਿਮ ਜ਼ਾਦਰਾਨ ਨੇ 14 ਦੌੜਾਂ, ਰਹਿਮਾਨੁੱਲ੍ਹਾ ਗੁਰਬਾਜ਼ ਨੇ 11 ਦੌੜਾਂ ਤੇ ਮੁਹੰਮਦ ਨਬੀ ਨੇ 7 ਦੌੜਾਂ ਤੇ ਰਾਸ਼ਿਦ ਖਾਨ ਨੇ 8 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ ਨੇ 2, ਮੈਟ ਹੈਨਰੀ ਨੇ 1, ਮਿਚੇਲ ਸੈਂਟਨਰ ਨੇ 3, ਲਾਕੀ ਫਰਗਿਊਸਨ ਨੇ 3 ਤੇ ਰਚਿਨ ਰਵਿੰਦਰਾ ਨੇ 1 ਵਿਕਟਾਂ ਲਈਆਂ।