ਨਸਲੀ ਟਿੱਪਣੀ ਕਰਨ ਦੇ ਮਾਮਲੇ ‘ਚ ਮੈਨੂੰ ਬਰੀ ਕਰ ਦਿੱਤਾ ਗਿਆ: ਮਾਈਕਲ ਵਾਨ

ਲੰਡਨ : ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਨੁਸ਼ਾਸਨੀ ਪੈਨਲ ਨੇ ਉਨ੍ਹਾਂ ਖਿਲਾਫ਼ ਲੱਗੇ ਨਸਲਵਾਦ ਦੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਹੈ। ਵਾਨ ‘ਤੇ 2009 ‘ਚ ਯੌਰਕਸ਼ਾਇਰ ਟੀਮ ‘ਚ ਏਸ਼ੀਆਈ ਮੂਲ ਦੇ ਖਿਡਾਰੀਆਂ ਦੇ ਸਮੂਹ ਪ੍ਰਤੀ ਨਸਲੀ ਟਿੱਪਣੀ ਕਰਨ ਦਾ ਦੋਸ਼ ਸੀ। ਇੰਗਲੈਂਡ ਕ੍ਰਿਕਟ ਦੇ ਸਭ ਤੋਂ ਸਫਲ ਕਲੱਬ ਯੌਰਕਸ਼ਾਇਰ ਦੇ ਸਾਬਕਾ ਖਿਡਾਰੀ ਅਜ਼ੀਮ ਰਫੀਕ ਨੇ 2020 ਵਿੱਚ ਜਨਤਕ ਤੌਰ ‘ਤੇ ਕਿਹਾ ਸੀ ਕਿ 2008 ਅਤੇ 2018 ਦਰਮਿਆਨ ਉਨ੍ਹਾਂ ਨੂੰ 2 ਵਾਰ ਨਸਲੀ ਉਤਪੀੜਨ ਅਤੇ ਧਮਕੀ ਦਾ ਸਾਹਮਣਾ ਕਰਨਾ ਪਿਆ ਸੀ।

ਰਫੀਕ ਨੇ ਕਈ ਦੋਸ਼ ਲਗਾਏ ਸਨ ਜਿਸ ਵਿੱਚ ਵਾਨ ਦਾ ਨਾਮ ਵੀ ਸ਼ਾਮਿਲ ਸੀ। ਰਫੀਕ ਦੇ ਅਨੁਸਾਰ ਇੰਗਲੈਂਡ ਦੇ ਸਾਬਕਾ ਕਪਤਾਨ ਨੇ ਇਕ ਟੀ-20 ਮੈਚ ਦੌਰਾਨ ਉਨ੍ਹਾਂ ਨੂੰ ਅਤੇ ਏਸ਼ੀਆਈ ਮੂਲ ਦੇ ਹੋਰ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਸੀ, “ਤੁਹਾਡੇ ਲੋਕਾਂ ਦੀ ਗਿਣਤੀ ਕਾਫ਼ੀ ਵਧ ਗਈ ਹੈ, ਸਾਨੂੰ ਇਸ ‘ਤੇ ਕੁਝ ਕਰਨ ਦੀ ਜ਼ਰੂਰਤ ਹੈ”। ਵਾਨ ਨੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਅਤੇ ਉਨ੍ਹਾਂ ਨੇ ਟਵਿੱਟਰ ‘ਤੇ ਕਿਹਾ ਕਿ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ।

Add a Comment

Your email address will not be published. Required fields are marked *