Dabur ਨੂੰ GST ਵਿਭਾਗ ਨੇ ਜਾਰੀ ਕੀਤਾ 321 ਕਰੋੜ ਰੁਪਏ ਨੋਟਿਸ

ਨਵੀਂ ਦਿੱਲੀ – ਤੇਲ ਅਤੇ ਸਾਬਣ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਬਣਾਉਣ ਵਾਲੀ ਡਾਬਰ ਨੂੰ 320.60 ਕਰੋੜ ਰੁਪਏ ਦਾ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਅਦਾ ਕਰਨ ਦਾ ਨੋਟਿਸ ਮਿਲਿਆ ਹੈ। ਡਾਬਰ ਇੰਡੀਆ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਇੱਕ ਸੰਚਾਰ ਵਿੱਚ ਕਿਹਾ ਕਿ ਕੰਪਨੀ ਮਾਮਲੇ ਨੂੰ ਸਬੰਧਤ ਅਥਾਰਟੀ ਕੋਲ ਗੁਣ-ਦੋਸ਼  ਦੇ ਆਧਾਰ ‘ਤੇ ਚੁਣੌਤੀ ਦੇਵੇਗੀ। ਕੰਪਨੀ ਨੇ ਕਿਹਾ, “ਡਾਬਰ ਨੂੰ ਕੇਂਦਰੀ ਜੀਐਸਟੀ (ਸੀਜੀਐਸਟੀ) ਐਕਟ, 2017 ਦੀ ਧਾਰਾ 74(5) ਦੇ ਤਹਿਤ ਟੈਕਸ ਦੇਣਦਾਰੀ ਬਾਰੇ ਜਾਣਕਾਰੀ ਮਿਲੀ ਹੈ। ਇਸ ਵਿੱਚ ਵਿਆਜ ਅਤੇ ਜੁਰਮਾਨੇ ਸਮੇਤ 320.60 ਕਰੋੜ ਰੁਪਏ ਜੀਐਸਟੀ ਵਜੋਂ ਅਦਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਜਿਹਾ ਨਾ ਕਰਨ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ। ਹਾਲਾਂਕਿ ਡਾਬਰ ਨੇ ਇਹ ਸਾਫ਼ ਕੀਤਾ ਹੈ ਕਿ ਜੀ.ਐੱਸ.ਟੀ. ਦੀ ਮੰਗ ਨਾਲ ਕੰਪਨੀ ਦੇ ਵਿੱਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਕੰਪਨੀ ਅਨੁਸਾਰ, “ਪ੍ਰਭਾਵ ਅੰਤਮ ਟੈਕਸ ਦੇਣਦਾਰੀ ਤੱਕ ਸੀਮਿਤ ਹੋਵੇਗਾ।”

Add a Comment

Your email address will not be published. Required fields are marked *