ਬੱਲੇਬਾਜ਼ੀ ਕ੍ਰਮ ’ਚ ਕਿਸੇ ਵੀ ਸਥਾਨ ’ਤੇ ਖੇਡਣ ਲਈ ਤਿਆਰ ਸੂਰਿਯਾਕੁਮਾਰ ਯਾਦਵ

ਦੁਬੰਈ – ਹਮਲਾਵਰ ਬੱਲੇਬਾਜ਼ੀ ਲਈ ਮਸ਼ਹੂਰ ਸੂਰਿਯਾਕੁਮਾਰ ਯਾਦਵ ਭਾਰਤੀ ਟੀਮ ਲਈ ਵੱਖ-ਵੱਖ ਸਥਾਨਾਂ ’ਤੇ ਬੱਲੇਬਾਜ਼ੀ ਕਰ ਚੁੱਕਾ ਹੈ, ਜਿਸ ’ਚ ਪਾਰੀ ਦਾ ਆਗਾਜ਼ ਕਰਨਾ ਵੀ ਸ਼ਾਮਿਲ ਹੈ। ਉਸ ਨੇ ਕਿਹਾ ਕਿ ਉਹ ਟੀ-20 ’ਚ ਕਿਸੇ ਵੀ ਸਥਾਨ ’ਤੇ ਬੱਲੇਬਾਜ਼ੀ ਕਰ ਸਕਦਾ ਹੈ। ਸੂਰਿਯਾਕੁਮਾਰ ਨੇ ਬੁੱਧਵਾਰ ਨੂੰ 26 ਗੇਂਦਾਂ ’ਚ 68 ਦੌੜਾਂ ਦੀ ਅਜੇਤੂ ਅਰਧ-ਸੈਂਕੜੇ ਵਾਲੀ ਪਾਰੀ ਖੇਡੀ ਅਤੇ ਭਾਰਤ ਨੂੰ ਹਾਂਗਕਾਂਗ ’ਤੇ 40 ਦੌੜਾਂ ਦੀ ਜਿੱਤ ਨਾਲ ਏਸ਼ੀਆ ਕੱਪ ਦੇ ਸੁਪਰ-4 ਪੜਾਅ ਤੱਕ ਪਹੁੰਚਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ। ਸੂਰਿਯਾਕੁਮਾਰ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਉਤਰਿਆ ਸੀ। ਉਸ ਨੇ ਕਈ ਤਰ੍ਹਾਂ ਦੀ ਸ਼ਾਟਸ ਖੇਡੀਆਂ ਤੇ 6 ਛੱਕੇ ਅਤੇ ਇਨੇ ਹੀ ਚੌਕੇ ਜੜੇ ਸਨ। ਸੂਰਿਯਾਕੁਮਾਰ ਨੇ ਕਿਹਾ ਕਿ ਮੈਂ ਕਿਸੇ ਵੀ ਸਥਾਨ ’ਤੇ ਬੱਲੇਬਾਜ਼ੀ ਕਰ ਸਕਦਾ ਹਾਂ, ਜਿਸ ਵੀ ਨੰਬਰ ’ਤੇ ਤੁਸੀਂ ਕਹੋ। ਮੈਂ ਕੋਚ ਅਤੇ ਕਪਤਾਨ ਨੂੰ ਕਹਿ ਚੁੱਕਾ ਹਾਂ ਕਿ ਮੈਨੂੰ ਕਿਸੇ ਵੀ ਨੰਬਰ ’ਤੇ ਬੱਲੇਬਾਜ਼ੀ ਲਈ ਭੇਜ ਦਿਓ ਪਰ ਬਸ ਮੈਨੂੰ ਖਿਡਾਓ।

ਉੱਪ ਕਪਤਾਨ ਲੋਕੇਸ਼ ਰਾਹੁਲ ਸੱਟ ਤੋਂ ਵਾਪਸੀ ਕਰ ਰਿਹਾ ਹੈ ਪਰ ਉਹ ਅਜੇ ਤੱਕ ਟੂਰਨਾਮੈਂਟ ’ਚ ਉਸੇ ਪੁਰਾਣੀ ਤੇਜ਼ੀ ਨਾਲ ਨਹੀਂ ਖੇਡ ਸਕਿਆ ਹੈ। ਹਾਂਗਕਾਂਗ ਖਿਲਾਫ ਉਸ ਨੇ 39 ਗੇਂਦਾਂ ’ਚ 36 ਦੌੜਾਂ ਬਣਾਈਆਂ। ਜਦੋਂ ਸੂਰਿਯਾਕੁਮਾਰ ਕੋਲੋਂ ਪੁੱਛਿਆ ਗਿਆ ਕਿ ਉਹ ਕੀ ਰੋਹਿਤ ਸ਼ਰਮਾ ਦੇ ਨਾਲ ਪਾਰੀ ਸ਼ੁਰੂ ਕਰੇਗਾ ਤਾਂ ਉਸ ਨੇ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਲੋਕੇਸ਼ ਰਾਹੁਲ ਨੂੰ ਨਹੀਂ ਖਿਡਾਉਣਆ ਚਾਹੀਦਾ। ਉਹ ਸੱਟ ਤੋਂ ਬਾਅਦ ਵਾਪਸੀ ਕਰ ਰਿਹਾ ਹੈ ਅਤੇ ਉਸ ਨੂੰ ਕੁਝ ਸਮਾਂ ਚਾਹੀਦਾ ਹੈ ਅਤੇ ਸਾਡੇ ਕੋਲ ਅਜੇ ਸਮਾਂ ਹੈ। ਟੀ-20 ਵਿਸ਼ਵ ਕੱਪ ਨੇੜੇ ਹੀ ਹੈ ਅਤੇ ਭਾਰਤੀ ਆਪਣੀ ਸਰਵਸ਼੍ਰੇਸ਼ਠ ਬੱਲੇਬਾਜ਼ੀ ਲੱਭਣ ਦੀ ਕੋਸ਼ਿਸ਼ ’ਚ ਪ੍ਰਯੋਗ ਜਾਰੀ ਰੱਖ ਰਿਹਾ ਹੈ। ਉਸ ਨੇ ਕਿਹਾ ਕਿ ਚੀਜ਼ਾਂ ਜਾਰੀ ਰਹਿਣਗੀਆਂ, ਕਾਫੀ ਚੀਜ਼ਾਂ ਹਨ, ਜਿਨ੍ਹਾਂ ਨੂੰ ਅਸੀਂ ਅਜ਼ਮਾ ਰਹੇ ਹਾਂ, ਪ੍ਰਯੋਗ ਕਰ ਰਹੇ ਹਾਂ। ਕੁਝ ਚੀਜ਼ਾਂ ਹਨ, ਜੋ ਅਸੀਂ ਕਰਨੀਆਂ ਚਾਹੁੰਦੇ ਹਾਂ ਅਤੇ ਇਨ੍ਹਾਂ ਨੂੰ ਅਭਿਆਸ ਸੈਸ਼ਨ ਦੀ ਬਜਾਏ ਮੈਚਾਂ ’ਚ ਅਜਮਾਉਣਾ ਬਿਹਤਰ ਹੋਵੇਗਾ।

Add a Comment

Your email address will not be published. Required fields are marked *