ਜੱਦੀ ਘਰ ਜਾ ਕੇ ਰਵੀ ਦੂਬੇ ਨੇ ਕੀਤੇ ਸਰਾਧ, ਬ੍ਰਾਹਮਣਾਂ ਨੂੰ ਕਰਵਾਇਆ ਭੋਜਨ

ਮੁੰਬਈ : 14 ਅਕਤੂਬਰ ਨੂੰ ਦੇਸ਼ਭਰ ‘ਚ ਆਖ਼ਰੀ ਸਰਾਧ ਮਨਾਇਆ ਗਿਆ। ਹਿੰਦੂ ਧਰਮ ‘ਚ ਪਿੱਤਰ ਪੱਖ ਦਾ ਬਹੁਤ ਮਹੱਤਵ ਹੈ। ਪਿੱਤਰੂ ਪੱਖ ਦੌਰਾਨ ਪੂਰਵਜਾਂ ਦੀ ਆਤਮਿਕ ਸ਼ਾਂਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਸ਼ਰਾਧ ਅਤੇ ਪਿੰਡਦਾਨ ਕੀਤੇ ਜਾਂਦੇ ਹਨ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪਿੱਤਰ ਪੂਜਾ ਕੀਤੀ। ਇਸ ਸੂਚੀ ‘ਚ ‘ਜਮਾਈ ਰਾਜਾ’ ਫੇਮ ਰਵੀ ਦੂਬੇ ਵੀ ਸ਼ਾਮਲ ਹਨ। ਰਵੀ ਦੂਬੇ ਨੇ ਆਪਣੇ ਜੱਦੀ ਸ਼ਹਿਰ ਦਿਓਰੀਆ ਜਾ ਕੇ ਪਿੱਤਰ ਪੂਜਾ ਕੀਤੀ। ਉਨ੍ਹਾਂ ਨੇ ਬ੍ਰਾਹਮਣਾਂ ਲਈ ਇੱਕ ਬ੍ਰਹਮਭੋਜ ਦਾ ਆਯੋਜਨ ਵੀ ਕੀਤਾ ਸੀ। ਇੰਨਾ ਹੀ ਨਹੀਂ ਰਵੀ ਦੂਬੇ ਨੇ ਬਰਮ ਬਾਬਾ ਅਤੇ ਮਾਂ ਕਾਲੀ ਦੇ ਵੀ ਦਰਸ਼ਨ ਕੀਤੇ ਸਨ।

ਹਾਲ ਹੀ ‘ਚ ਰਵੀ ਦੂਬੇ ਨੇ ਇਸ ਦੌਰਾਨ ਦੀਆਂ ਤਸਵੀਰਾਂ ਆਪਣੇ ਇੰਸਟਾ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਵੀ ਦੂਬੇ ਨੇ ਲਿਖਿਆ- ‘ਇਸ ਵਾਰ ਸਰਵਪਿੱਤਰਪਕਸ਼ ‘ਤੇ, ਮੈਨੂੰ ਆਪਣੇ ਜੱਦੀ ਘਰ (ਰਾਘਵਪੁਰ, ਦੇਵਰੀਆ) ‘ਤੇ ਪਿੱਤਰ ਪੂਜਾ ਅਤੇ ਯੱਗ ਕਰਨ ਦਾ ਸੁਭਾਗ ਮਿਲਿਆ ਹੈ। ਮੇਰੇ ਪਰਿਵਾਰ ਦੇ ਪ੍ਰਤੀਨਿਧ ਵਜੋਂ ਸਾਡੇ ਪਿੰਡ ਦੇ ਦੇਵਤਾ ਬਰਮ ਬਾਬਾ ਅਤੇ ਮਾਂ ਕਾਲੀ ਦੇ ਦਰਸ਼ਨ ਵੀ ਕੀਤੇ। ਅਸੀਂ ਜੋ ਵੀ ਜੀਵਨ ‘ਚ ਹਾਂ ਅਤੇ ਜੋ ਵੀ ਬਣਾਂਗੇ ਉਹ ਉਨ੍ਹਾਂ ਅਤੇ ਸਾਡੇ ਵੱਡੇਰਿਆਂ ਦੇ ਆਸ਼ੀਰਵਾਦ ਦੇ ਸਦਕਾ ਹੀ ਬਣਾਂਗੇ। ਉਨ੍ਹਾਂ ਲਈ ਹਮੇਸ਼ਾ ਆਪਣੇ ਦਿਲ ‘ਚ ਜਗ੍ਹਾ ਅਤੇ ਭਾਵਨਾ ਰੱਖੋ।’

ਕੰਮ ਦੀ ਗੱਲ ਕਰੀਏ ਤਾਂ ਰਵੀ ਦੂਬੇ ਟੀਵੀ ਇੰਡਸਟਰੀ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਰਵੀ ਦੂਬੇ ‘ਜਮਾਈ ਰਾਜਾ’, ‘ਖਤਰੋਂ ਕੇ ਖਿਲਾੜੀ 8′, ’12/24 ਕਰੋਲ ਬਾਗ’, ‘ਸਾਸ ਬੀਨਾ ਸਸੁਰਾਲ’ ਵਰਗੇ ਕਈ ਸ਼ਾਨਦਾਰ ਸ਼ੋਅਜ਼ ‘ਚ ਨਜ਼ਰ ਆ ਚੁੱਕੇ ਹਨ।

Add a Comment

Your email address will not be published. Required fields are marked *