‘ਯਾਰੀਆਂ-2’ ਨੇ ਬੀ. ਐੱਸ. ਐੱਫ. ਦੀ ਟੀਮ ਨਾਲ ਵਾਘਾ ਬਾਰਡਰ ’ਤੇ ਜਾ ਕੇ ਭਾਰਤ ਦਾ ਉਤਸ਼ਾਹ ਵਧਾਇਆ

ਮੁੰਬਈ – ਆਉਣ ਵਾਲੀ ਫ਼ਿਲਮ ‘ਯਾਰੀਆਂ 2’ ਦੀ ਕਾਸਟ ਭਾਰਤ ਬਨਾਮ ਪਾਕਿਸਤਾਨ ਮੈਚ ਦੇਖਣ ਲਈ ਵਾਹਗਾ ਬਾਰਡਰ ’ਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਟੀਮ ਨਾਲ ਸ਼ਾਮਲ ਹੋਈ। ਜਿਵੇਂ ਹੀ ਕ੍ਰਿਕਟ ਪ੍ਰੇਮੀ ਅਹਿਮਦਾਬਾਦ ਪੁੱਜੇ ‘ਯਾਰੀਆਂ-2’ ਦੇ ਕਲਾਕਾਰ ਦਿਵਿਆ ਖੋਸਲਾ ਕੁਮਾਰ, ਪਰਲ ਵੀ. ਪੁਰੀ ਤੇ ਯਸ਼ ਦਾਸਗੁਪਤਾ ਨੇ ਬੀ.ਐੱਸ.ਐੱਫ. ਟੀਮ ਨਾਲ ਮਿਲ ਕੇ ਵਾਹਗਾ ਬਾਰਡਰ ’ਤੇ ਭਾਰਤ ਦਾ ਸਮਰਥਨ ਕਰਨ ਦਾ ਖਾਸ ਤਰੀਕਾ ਚੁਣਿਆ। 

ਜਿਵੇਂ ਹੀ ਸਰਹੱਦ ’ਤੇ ਭਾਰਤੀ ਝੰਡੇ ਲਹਿਰਾਏ , ਉਤਸਾਹਿਤ ਕਲਾਕਾਰਾਂ ਨੇ ਬੀ.ਐੱਸ.ਐਫ. ਟੀਮ ਨਾਲ ਭਾਰਤ ਦਾ ਸਮਰਥਨ ਕੀਤਾ। ‘ਯਾਰੀਆਂ=2’ ਦੀ ਰਿਲੀਜ਼ ਡੇਟ ਨੇੜੇ ਆਉਣ ਨਾਲ, ਵਾਹਗਾ ਬਾਰਡਰ ’ਤੇ ਉਨ੍ਹਾਂ ਦਾ ਖਾਸ ਦਿਨ ਇਕ ਸਦੀਵੀ ਯਾਦ ਬਣ ਜਾਵੇਗਾ।

Add a Comment

Your email address will not be published. Required fields are marked *