ਪਾਕਿਸਤਾਨ ਦੀ ਹਾਰ ਮਗਰੋਂ ਸਚਿਨ ਨੇ ਸ਼ੋਇਬ ਅਖ਼ਤਰ ਨੂੰ ਕੀਤਾ Troll

ਅੱਜ ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਵਿਚ ਭਾਰਤੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਪਾਕਿਸਤਾਨ ਦੀ ਟੀਮ ਨੂੰ 191 ਦੌੜਾਂ ‘ਤੇ ਆਲ ਆਊਟ ਕਰਨ ਮਗਰੋਂ ਭਾਰਤੀ ਟੀਮ ਨੇ ਟੀਚੇ ਨੂੰ 30.3 ਓਵਰਾਂ ਵਿਚ ਹੀ ਹਾਸਲ ਕਰ ਕੇ ਵੱਡੀ ਜਿੱਤ ਦਰਜ ਕੀਤੀ। ਮੁਕਾਬਲੇ ਵਿਚ ਭਾਰਤ ਦੀ ਜਿੱਤ ਮਗਰੋਂ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਪਾਕਿਸਤਾਨੀ ਸਟਾਰ ਕ੍ਰਿਕਟਰ ਸ਼ੋਇਬ ਅਖ਼ਤਰ ਨੂੰ ਟ੍ਰੋਲ ਕੀਤਾ, ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

ਦਰਅਸਲ, ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਬੀਤੇ ਦਿਨੀਂ ਟਵਿਟਰ ‘ਤੇ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਸੀ ਜਿਸ ਵਿਚ ਉਹ ਸਚਿਨ ਤੇਂਦੁਲਕਰ ਨੂੰ ਆਊਟ ਕਰਨ ਮਗਰੋਂ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਉਸ ਨੇ ਲਿਖਿਆ ਸੀ ਕਿ, “ਕੱਲ੍ਹ ਜੇਕਰ ਅਜਿਹਾ ਕੁੱਝ ਕਰਨਾ ਹੈ, ਤਾਂ ਠੰਡ ਰੱਖ।” ਅੱਜ ਭਾਰਤ ਦੀ ਜਿੱਤ ਮਗਰੋਂ ਸਚਿਨ ਤੇਂਦੁਲਕਰ ਨੇ ਇਸ ਟਵੀਟ ਦਾ ਜਵਾਬ ਦਿੱਤਾ ਹੈ। ਸਚਿਨ ਤੇਂਦੁਲਕਰ ਨੇ ਲਿਖਿਆ, “ਮੇਰੇ ਦੋਸਤ, ਤੁਹਾਡੀ ਸਲਾਹ ‘ਤੇ ਅਮਲ ਕੀਤਾ ਤੇ ਸਭ ਕੁਝ ਬਿਲਕੁੱਲ ਠੰਡਾ ਰੱਖਿਆ।” ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

Add a Comment

Your email address will not be published. Required fields are marked *