ਰਾਸ਼ਟਰਮੰਡਲ ਖੇਡਾਂ: ਵੇਟਲਿਫਟਿੰਗ ’ਚ ਬਿੰਦਿਆਰਾਣੀ ਨੇ ਚਾਂਦੀ ਦਾ ਤਗਮਾ ਜਿੱਤਿਆ

ਬਰਮਿੰਘਮ, 31 ਜੁਲਾਈ

ਭਾਰਤ ਦੀ ਬਿੰਦਿਆਰਾਣੀ ਦੇਵੀ ਨੇ ਇਥੇ ਰਾਸ਼ਟਰਮੰਡਲ ਖੇਡਾਂ ਵਿੱਚ ਔਰਤਾਂ ਦੇ 55 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਨੂੰ ਵੇਟਲਿਫਟਿੰਗ ’ਚ ਚੌਥਾ ਤਗਮਾ ਦਿਵਾਇਆ। ਮੀਰਾਬਾਈ ਚਾਨੂ ਦੇ ਸੋਨ ਤਗਮੇ ਤੋਂ ਤੁਰੰਤ ਬਾਅਦ 23 ਸਾਲਾ ਨੇ ਬਿੰਦਿਆਰਾਣੀ ਨੇ ਕਲੀਨ ਐਂਡ ਜਰਕ ਵਿੱਚ 116 ਕਿਲੋਗ੍ਰਾਮ ਚੁੱਕ ਕੇ ਖੇਡਾਂ ਦਾ ਰਿਕਾਰਡ ਬਣਾਇਆ। ਉਸ ਨੇ ਸਨੈਚ ’ਚ 86 ਕਿਲੋ ਚੁੱਕ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਸੋਨ ਤਗਮਾ ਨਾਈਜੀਰੀਆ ਨੇ ਜਿੱਤਿਆ।

Add a Comment

Your email address will not be published. Required fields are marked *