ਫਾਇਰ ਵਿਭਾਗ ਨੇ ਨਿਊਜ਼ੀਲੈਂਡ ਵਾਸੀਆਂ ਲਈ ਚੇਤਾਵਨੀ ਕੀਤੀ ਜਾਰੀ

ਆਕਲੈਂਡ- ਫਾਇਰ ਐਂਡ ਐਮਰਜੈਂਸੀ ਵਿਭਾਗ ਨੇ ਨਿਊਜੀਲੈਂਡ ਵਾਸੀਆਂ ਚੇਤਾਵਨੀ ਜਾਰੀ ਕੀਤੀ ਹੈ, ਦਰਅਸਲ ਆਕਲੈਂਡ ਦੇ ਇੱਕ ਘਰ ਸੈਮਸੰਗ ਦੀ ਮਸ਼ੀਨ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਜਿਸ ਤੋਂ ਬਾਅਦ ਇਹ ਚੇਤਾਵਨੀ ਜਾਰੀ ਹੋਈ ਹੈ,ਜਿਸ ਤੋਂ ਛਾਣਬੀਣ ਆਰੰਭੀ ਗਈ ਤੇ ਸੈਮਸੰਗ ਦੀਆਂ ਮਸ਼ੀਨਾਂ ਦੇ ਕਈ ਮਾਡਲ ਵਾਪਿਸ ਮੰਗਵਾਏ ਗਏ।
ਮਨਿਸਟਰੀ ਆਫ ਬਿਜਨੈਸ, ਇਨੋਵੈਸ਼ਨ, ਇਮਪਲਾਇਮੈਂਟ ਅਨੁਸਾਰ ਕਰੀਬ 96% ਵਾਪਿਸ ਬੁਲਾਈਆਂ ਗਈਆਂ ਵਾਸਿੰਗ ਮਸ਼ੀਨਾਂ ਦੇ ਜਾਂ ਤਾਂ ਰਿਫੰਡ ਜਾਰੀ ਕਰਵਾਏ ਗਏ ਹਨ, ਜਾਂ ਫਿਰ ਉਹਨਾਂ ਦੀ ਕੰਪਨੀ ਤੋ ਮੁਰੰਮਤ ਕਰਵਾਈ ਗਈ ਹੈ। ਜਿਹਨਾਂ ਕੋਲ ਵੀ ਸੈਮਸੰਗ ਦੀਆਂ 2010-2013 ਵਿਚਾਲੇ ਦੀਆਂ ਵਾਸਿ਼ੰਗ ਮਸ਼ੀਨਾਂ SW75V9WIP, SWP65V9WIP, SW80SPWIP, SW70SPWIPਦੇ ਅਤੇ ਇਹ ਮਾਡਲ ਹਨ, ਉਹਨਾਂ ਨੂੰ ਸਲਾਹ ਹੈ ਕਿ ਤੁਸੀਂ ਤੁਰੰਤ ਸੈਮਸੰਗ ਨੂੂੰ ਸੰਪਰਕ ਕਰੋ।

Add a Comment

Your email address will not be published. Required fields are marked *