‘ਬਿੱਗ ਬੌਸ 17’ ‘ਚ ਨਜ਼ਰ ਆਉਣਗੇ ਇਹ 8 ਯੂਟਿਊਬਰਜ਼

ਮੁੰਬਈ – ਸਲਮਾਨ ਖ਼ਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ ਨਵਾਂ ਸੀਜ਼ਨ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਪ੍ਰੀਮੀਅਰ 15 ਅਕਤੂਬਰ ਨੂੰ ਕਲਰਸ ਚੈਨਲ ‘ਤੇ ਹੋਵੇਗਾ। ਨਵੇਂ ਸੀਜ਼ਨ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤੁਸੀਂ ਉਤਸ਼ਾਹਿਤ ਕਿਉਂ ਨਾ ਹੋਵੋ ਕਿਉਂਕਿ ਇਸ ਸੀਜ਼ਨ ‘ਚ ‘ਬਿੱਗ ਬੌਸ’ ਦੇ ਘਰ ‘ਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਹੋਣ ਵਾਲੀਆਂ ਹਨ। ਮੁਕਾਬਲੇਬਾਜ਼ ਪੂਰੀ ਖੇਡ ਨੂੰ ਦਿਲ-ਦਿਮਾਗ ਨਾਲ ਖੇਡਦੇ ਨਜ਼ਰ ਆਉਣਗੇ। ਸ਼ੋਅ ਦੇ ਪ੍ਰੀਮੀਅਰ ਤੋਂ ਪਹਿਲਾਂ ਕਈ ਮੁਕਾਬਲੇਬਾਜ਼ਾਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ‘ਬਿੱਗ ਬੌਸ 17’ ‘ਚ ਕਈ ਮਸ਼ਹੂਰ ਯੂਟਿਊਬਰਜ਼ ਮੁਕਾਬਲੇਬਾਜ਼ ਬਣ ਰਹੇ ਹਨ, ਜੋ ਐਲਵਿਸ਼ ਯਾਦਵ ਤੇ ਅਭਿਸ਼ੇਕ ਮਲਹਾਨ ਨੂੰ ਵੀ ਪਿੱਛੇ ਛੱਡ ਸਕਦੇ ਹਨ। ਆਓ ਜਾਣਦੇ ਹਾਂ ‘ਬਿੱਗ ਬੌਸ’ ਦੇ ਨਵੇਂ ਸੀਜ਼ਨ ‘ਚ ਘਰ ‘ਚ ਕਿਹੜੇ-ਕਿਹੜੇ ਯੂਟਿਊਬਰਜ਼ ਨਜ਼ਰ ਆ ਸਕਦੇ ਹਨ।

ਅਰਮਾਨ ਮਲਿਕ
‘ਬਿੱਗ ਬੌਸ’ ਦੇ ਘਰ ‘ਚ ਐਂਟਰੀ ਕਰਨ ਵਾਲੇ ਯੂਟਿਊਬਰਜ਼ ‘ਚ ਅਰਮਾਨ ਮਲਿਕ ਦਾ ਨਾਂ ਸਭ ਤੋਂ ਪਹਿਲਾਂ ਹੈ। ਖ਼ਬਰਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਮਾਨ ਆਪਣੀ ਪਹਿਲੀ ਪਤਨੀ ਪਾਇਲ ਨਾਲ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹਨ।

ਪਾਇਲ ਮਲਿਕ
ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਵੀ ਇਕ ਮਸ਼ਹੂਰ ਯੂਟਿਊਬਰ ਹੈ। ਉਹ ਆਪਣਾ ਵਲੌਗ ਚਲਾਉਂਦੀ ਹੈ। ਉਸ ਦੇ ਲੱਖਾਂ ਫਾਲੋਅਰਜ਼ ਹਨ। ‘ਬਿੱਗ ਬੌਸ’ ਦੇ ਘਰ ‘ਚ ਪਾਇਲ ਦਾ ਦੇਸੀ ਅੰਦਾਜ਼ ਦੇਖਿਆ ਜਾ ਸਕਦਾ ਹੈ।

ਅਨੁਰਾਗ ਡੋਭਾਲ
ਯੂ. ਕੇ. ਰਾਈਡਰ ਦੇ ਨਾਂ ਨਾਲ ਮਸ਼ਹੂਰ ਅਨੁਰਾਗ ਡੋਭਾਲ ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ 17’ ਦਾ ਹਿੱਸਾ ਬਣ ਸਕਦੇ ਹਨ। ਅਨੁਰਾਗ ਨੂੰ ‘ਬਿੱਗ ਬੌਸ ਓ. ਟੀ. ਟੀ. 2’ ਦਾ ਆਫਰ ਵੀ ਮਿਲਿਆ ਸੀ, ਫਿਰ ਉਹ ਸ਼ੋਅ ‘ਚ ਨਹੀਂ ਆਏ।

ਕੀਰਤੀ ਮਹਿਰਾ
ਇਸ ਲਿਸਟ ‘ਚ ‘ਬਿੱਗ ਬੌਸ OTT 2’ ਦੇ ਜੇਤੂ ਐਲਵਿਸ਼ ਯਾਦਵ ਦੀ ਸਾਬਕਾ ਪ੍ਰੇਮਿਕਾ ਕੀਰਤੀ ਮਹਿਰਾ ਦਾ ਨਾਂ ਵੀ ਚਰਚਾ ‘ਚ ਹੈ। ਕੀਰਤੀ ਨੇ ਖ਼ੁਦ ਇਕ ਬਲਾਗ ਰਾਹੀਂ ਇਹ ਸੰਕੇਤ ਦਿੱਤਾ ਸੀ।

ਸਮਰਾਟ ਗੌਰ
ਮਸ਼ਹੂਰ ਯੂਟਿਊਬਰ ਸਮਰਾਟ ਗੌਰ ਵੀ ਇਕ ਮੁਕਾਬਲੇਬਾਜ਼ ਦੇ ਰੂਪ ‘ਚ ‘ਬਿੱਗ ਬੌਸ 17’ ‘ਚ ਦਾਖ਼ਲ ਹੋ ਸਕਦੇ ਹਨ। ਖ਼ਬਰਾਂ ਮੁਤਾਬਕ ਸਮਰਾਟ ਗੌਰ ਸ਼ੋਅ ‘ਚ ਆਪਣੀ ਇੰਟੈਲੀਜੈਂਸ ਨਾਲ ਐਲਵਿਸ਼ ਯਾਦਵ ਨੂੰ ਪਿੱਛੇ ਛੱਡ ਸਕਦੇ ਹਨ।

ਹਰਸ਼ ਬੈਨੀਵਾਲ
‘ਬਿੱਗ ਬੌਸ 17’ ‘ਚ ਨਜ਼ਰ ਆਉਣ ਵਾਲੇ ਯੂਟਿਊਬਰਜ਼ ‘ਚ ਹਰਸ਼ ਬੈਨੀਵਾਲ ਦਾ ਨਾਮ ਵੀ ਚਰਚਾ ‘ਚ ਹੈ। ਖ਼ਬਰਾਂ ਮੁਤਾਬਕ ਹਰਸ਼ ਸਲਮਾਨ ਖ਼ਾਨ ਦੇ ਸ਼ੋਅ ਦੇ ਨਵੇਂ ਸੀਜ਼ਨ ਦੇ ਹਿੱਸੇ ਵਜੋਂ ਘਰ ‘ਚ ਐਂਟਰੀ ਕਰ ਸਕਦੇ ਹਨ।

ਸੰਨੀ ਆਰੀਆ
ਇਸ ਲਿਸਟ ‘ਚ ਇਕ ਹੋਰ ਯੂਟਿਊਬਰ ਸੰਨੀ ਆਰਿਆ ਦਾ ਨਾਂ ਵੀ ਸ਼ਾਮਲ ਹੈ, ਜੋ ਚੈਨਲ ਤਹਿਲਕਾ ਪ੍ਰੈਂਕ ਦੇ ਨਾਂ ਨਾਲ ਮਸ਼ਹੂਰ ਹੈ। ਖ਼ਬਰਾਂ ਮੁਤਾਬਕ ਸੰਨੀ ਨੂੰ ‘ਬਿੱਗ ਬੌਸ 17’ ਦਾ ਆਫਰ ਮਿਲਿਆ ਹੈ।

ਸਬਾ ਇਬਰਾਹਿਮ
ਦੀਪਿਕਾ ਕੱਕੜ ਦੀ ਭਾਬੀ ਸਬਾ ਇਬਰਾਹਿਮ ਵੀ ‘ਬਿੱਗ ਬੌਸ 17’ ‘ਚ ਨਜ਼ਰ ਆ ਸਕਦੀ ਹੈ। ਸਬਾ ਇਕ ਬਹੁਤ ਮਸ਼ਹੂਰ ਯੂਟਿਊਬਰ ਹੈ, ਜਿਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਹ ਆਪਣਾ ਵਲੌਗ ਚਲਾਉਂਦੀ ਹੈ।

Add a Comment

Your email address will not be published. Required fields are marked *