ਸਭ ਤੋਂ ਜ਼ਿਆਦਾ ਮਾਇਨੇ ਰੱਖਦੈ ਕਿ ਅਸੀਂ ਆਪਣੇ ਗ੍ਰਹਿ ਦੀ ਰੱਖਿਆ ਲਈ ਜਾਗਰੂਕ ਹੋਈਏ : ਭੂਮੀ ਪੇਡਨੇਕਰ

ਮੁੰਬਈ : ਸਾਰੇ ਗਲੋਬਲ ਦੇਸ਼ਾਂ ਵਾਂਗ ਭਾਰਤ ਵੀ ਜਲਵਾਯੂ ਤਬਦੀਲੀ ਦੇ ਡੂੰਘੇ ਪ੍ਰਭਾਵਾਂ ਦਾ ਸਾਹਮਣਾ ਕਰ ਰਿਹਾ ਹੈ। ਪਾਣੀ ਦੀ ਕਮੀ, ਬੇਲੋੜੀ ਬਾਰਿਸ਼ ਤੋਂ ਲੈ ਕੇ ਵਿਨਾਸ਼ਕਾਰੀ ਹੜ੍ਹਾਂ ਜਾਂ ਭੁਚਾਲਾਂ ਜਾਂ ਧਰਤੀ ਦੇ ਤਾਪਮਾਨ ’ਚ ਵਾਧਾ ਤੇ ਇਸ ਦੇ ਨਤੀਜੇ ਵਜੋਂ ਬਾਰਿਸ਼ ਚੱਕਰ ’ਤੇ ਪੈਣ ਵਾਲੇ ਪ੍ਰਭਾਵ ਜਾਂ ਪ੍ਰਦੂਸ਼ਣ ਦੇ ਨਾ ਹੋਣ ਵਾਲੇ ਪ੍ਰਭਾਵ, ਸਭ ਕੁਝ ਵਾਤਾਵਰਣ ਅਸੰਤੁਲਨ ’ਚ ਯੋਗਦਾਨ ਪਾ ਰਹੇ ਹਨ। 

ਮਨੁੱਖਤਾ ਲਈ ਖ਼ਤਰਾ ਵਿਆਪਕ ਹੈ ਤੇ ਹਰ ਸਾਲ ਜ਼ਿਆਦਾ ਤੋਂ ਜ਼ਿਆਦਾ ਹੁੰਦਾ ਜਾ ਰਿਹਾ ਹੈ । ਅਭਿਨੇਤਰੀ ਭੂਮੀ ਪੇਡਨੇਕਰ ਵਾਤਾਵਰਣ ਦੀ ਸੁਰੱਖਿਆ ਤੇ ਸੰਭਾਲ ਲਈ ਲਗਾਤਾਰ ਵਕਾਲਤ ਕਰਦੀ ਰਹੀ ਹੈ। ਉਸਨੇ ਜਲਵਾਯੂ ਤਬਦੀਲੀ ਤੇ ਵਾਤਾਵਰਣ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ‘ਕਲਾਈਮੇਟ ਵਾਰੀਅਰ’ ਨਾਮਕ ਇਕ ਪੈਨ-ਇੰਡੀਆ ਮੁਹਿੰਮ ਸ਼ੁਰੂ ਕੀਤੀ ਹੈ।

ਭੂਮੀ ਕਹਿੰਦੀ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਆਪਣੇ ਗ੍ਰਹਿ ਦੀ ਰੱਖਿਆ ਲਈ ਜਾਗਰੂਕ ਹੋਈਏ। ਅਸੀਂ ਪਹਿਲਾਂ ਹੀ ਮੁਸੀਬਤ ’ਚ ਹਾਂ ਤੇ ਹੁਣ ਇਸ ਵੱਲ ਧਿਆਨ ਦੇਣ ਦਾ ਸਮਾਂ ਹੈ। ਹਰ ਕਿਸੇ ਨੂੰ ਆਪਣੇ ਆਪ ਨੂੰ ਸਿੱਖਿਅਤ ਕਰਨ ਤੇ ਚੇਤੰਨ ਤੇ ਜਾਗਰੂਕ ਨਾਗਰਿਕ ਬਣਨ ਦੀ ਲੋੜ ਹੈ, ਜੋ ਤਬਦੀਲੀ ਲਿਆਉਣ ਦੀ ਸੋਚ ਰਹੇ ਹਨ। ਸਾਨੂੰ ਇਸ ਧਰਤੀ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦੀ ਲੋੜ ਹੈ।

Add a Comment

Your email address will not be published. Required fields are marked *