ਆਕਲੈਂਡ ‘ਚ ਸ਼ਰਾਬੀ ਵਿਅਕਤੀ ਕੀਤਾ ਹਾਈ ਵੋਲਟੇਜ ਡਰਾਮਾ

ਆਕਲੈਂਡ- ਬੀਤੀ ਸ਼ਾਮ ਪੈਨਮੋਰ ਦੇ ਕੇ ਐਫ ਸੀ ‘ਤੇ ਸ਼ਰਾਬ ਨਾਲ ਧੁੱਤ ਵਿਅਕਤੀ ਨੇ ਜਬਰਦਸ਼ਤ ਡਰਾਮਾ ਕੀਤਾ ਜਿਸ ਕਾਰਨ ਸਟਾਫ ਨੂੰ ਕਾਫੀ ਸਮਾਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਕੇ ਐਫ ਸੀ ਦੇ ਸਟਾਫ ਨੇ ਇੱਕ ਸ਼ਰਾਬੀ ਡਰਾਈਵਰ ਦੇ ਮਾੜੇ ਵਰਤਾਰੇ ਨੂੰ ਦੇਖਦਿਆਂ ਉਸਨੂੰ ਸੇਵਾਾਵਾਂ ਦੇਣ ਤੋਂ ਨਾਂਹ ਕਰ ਦਿੱਤੀ। 35 ਸਾਲਾ ਦੇ ਸ਼ਰਾਬੀ ਡਰਾਈਵਰ ਨੇ ਪਹਿਲਾਂ ਤਾਂ ਸਟਾਫ ਮੈਂਬਰਾਂ ਨੂੰ ਗਾਲਾਂ ਕੱਢੀਆਂ ਤੇ ਉਸਤੋਂ ਬਾਅਦ ਮੌਕੇ ਮੌਜੂਦ ਗ੍ਰਾਹਕਾਂ ਦੀਆਂ ਗੱਡੀਆਂ ‘ਤੇ ਆਪਣੀ ਗੱਡੀ ਚੜਾਅ ਦਿੱਤੀ। ਜਿਸ ਕਾਰਨ 3 ਗੱਡੀਆਂ ਦਾ ਨੁਕਸਾਨ ਹੋ ਗਿਆ। ਪਰ ਗ੍ਰਾਹਕਾਂ ਵਿੱਚੋਂ ਕੋਈ ਵੀ ਜਖ਼ਮੀ ਨਹੀਂ ਹੋਇਆ, ਪਰ ਸ਼ਰਾਬੀ ਵਿਅਕਤੀ ਇਸ ਘਟਨਾ ਵਿੱਚ ਜਰੂਰ ਜਖਮੀ ਹੋਇਆ, ਜਿਸਨੂੰ ਹਸਪਤਾਲ ਵਿੱਚ ਇਲਾਜ ਕਰਵਾਉਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ।

Add a Comment

Your email address will not be published. Required fields are marked *