ਅਮਰੀਕਾ: ਸਾਊਥ ਕੈਰੋਲੀਨਾ ਦੇ ਸ਼ਹਿਰ ‘ਚ ਜਹਾਜ਼ ਹਾਦਸਾਗ੍ਰਸਤ
July 6, 2023
ਅਮਰੀਕਾ ‘ਚ ਦੱਖਣੀ ਕੈਰੋਲੀਨਾ ਦੇ ਉੱਤਰੀ ਮਿਰਟਲ ਬੀਚ ਸ਼ਹਿਰ ‘ਚ ਹਫਤੇ ਦੇ ਅੰਤ ਵਿੱਚ ਇਕ ਸਿੰਗਲ ਇੰਜਣ ਵਾਲਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਦਾ ਮਲਬਾ ਉੱਤਰੀ ਮਿਰਟਲ ਬੀਚ ਦੇ ਗੋਲਫ ਕੋਰਸ ਦੇ ਨੇੜੇ ਮਿਲਿਆ। ‘ਦਿ ਨਾਰਥ ਮਿਰਟਲ ਬੀਚ ਸਨ ਨਿਊਜ਼’ ਦੀ ਖ਼ਬਰ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਸਾਰੇ 4 ਯਾਤਰੀਆਂ ਤੇ ਪਾਇਲਟ ਦੀ ਮੌਤ ਹੋ ਗਈ ਹੈ।

