ਸਿੱਧੂ ਮੂਸੇ ਵਾਲਾ ਦੀ ‘ਮੂਸਟੇਪ’ ਐਲਬਮ ਦਾ ਯੂਟਿਊਬ ’ਤੇ ਦਬਦਬਾ

15 ਮਈ, 2021 ਨੂੰ ਸਿੱਧੂ ਮੂਸੇ ਵਾਲਾ ਦੀ ਐਲਬਮ ‘ਮੂਸਟੇਪ’ ਦਾ ਪਹਿਲਾ ਗੀਤ ‘Bitch I’m Back’ ਰਿਲੀਜ਼ ਹੋਇਆ ਸੀ। ਇਸ ਐਲਬਮ ਨੇ ਰਿਲੀਜ਼ ਹੁੰਦਿਆਂ ਹੀ ਹਰ ਪਾਸੇ ਧੁੰਮਾਂ ਪਾ ਦਿੱਤੀਆਂ ਸਨ। ਐਲਬਮ ਨੇ ਵੱਡੇ-ਵੱਡੇ ਅੰਤਰਰਾਸ਼ਟਰੀ ਪਲੇਟਫਾਰਮਜ਼ ’ਚ ਆਪਣਾ ਨਾਂ ਦਰਜ ਕਰਵਾਇਆ ਸੀ, ਜਿਨ੍ਹਾਂ ’ਚੋਂ ਇਕ ਬਿਲਬੋਰਡ ਵੀ ਹੈ। ਐਲਬਮ ਰਿਲੀਜ਼ ਦੇ 2 ਸਾਲਾਂ ਬਾਅਦ ਸਿੱਧੂ ਮੂਸੇ ਵਾਲਾ ਦਾ ਯੂਟਿਊਬ ’ਤੇ ਦਬਦਬਾ ਅੱਜ ਵੀ ਬਰਕਰਾਰ ਹੈ। ਭਾਵੇਂ ਸਿੱਧੂ ਮੂਸੇ ਵਾਲਾ ਸਾਡੇ ਵਿਚਾਲੇ ਨਹੀਂ ਹੈ ਪਰ ਉਸ ਦੀ ‘ਮੂਸਟੇਪ’ ਐਲਬਮ ਨੇ ਯੂਟਿਊਬ ’ਤੇ 2 ਬਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰ ਲਏ ਹਨ।

ਦੱਸ ਦੇਈਏ ਕਿ ਯੂਟਿਊਬ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੀ ਇਹ ਐਲਬਮ ਸਪਾਟੀਫਾਈ ’ਤੇ ਵੀ 2 ਬਿਲੀਅਨ ਵਿਊਜ਼ ਪਾਰ ਕਰ ਚੁੱਕੀ ਹੈ। ਅਜਿਹਾ ਕਰਨ ਵਾਲੇ ਸਿੱਧੂ ਮੂਸੇ ਵਾਲਾ ਪਹਿਲੇ ਪੰਜਾਬੀ ਆਰਟਿਸਟ ਹਨ। ‘ਮੂਸਟੇਪ’ ਐਲਬਮ ਦੀ ਗੱਲ ਕਰੀਏ ਤਾਂ ਇਸ ’ਚ ਇੰਟਰੋ ਤੇ ਸਕਿੱਟਸ ਨੂੰ ਮਿਲਾ ਕੇ ਕੁਲ 30 ਟਰੈਕ ਸਨ। ਇਸ ਐਲਬਮ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗੀਤ ‘295’ ਹੈ, ਜਿਸ ਨੂੰ ਯੂਟਿਊਬ ’ਤੇ 512 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Add a Comment

Your email address will not be published. Required fields are marked *