89 ਸਾਲਾ ਬਜ਼ੁਰਗ ਨੂੰ ਨਹੀਂ ਮਿਲੀ 82 ਸਾਲਾ ਪਤਨੀ ਤੋਂ ਤਲਾਕ ਦੀ ਇਜਾਜ਼ਤ

 ਸੁਪਰੀਮ ਕੋਰਟ ਨੇ 89 ਸਾਲ ਦੇ ਇਕ ਵਿਅਕਤੀ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਤੋਂ ਬਜ਼ੁਰਗ ਨੇ 82 ਸਾਲਾਂ ਦੀ ਪਤਨੀ ਕੋਲੋਂ ਤਲਾਕ ਦੀ ਮੰਗ ਕੀਤੀ ਸੀ। ਕੋਰਟ ਨੇ ਕਿਹਾ ਕਿ ਭਾਰਤੀ ਸਮਾਜ ‘ਚ ਵਿਆਹ ਨੂੰ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਲਈ ਸਿਰਫ ਇਸ ਆਧਾਰ ‘ਤੇ ਤਲਾਕ ਨਹੀਂ ਦਿੱਤਾ ਜਾ ਸਕਦਾ ਕਿ ਵਿਆਹ ਟੁੱਟਣ ਦੀ ਕਗਾਰ ‘ਤੇ ਪਹੁੰਚ ਚੁੱਕਾ ਹੈ। ਜਿਸਤੋਂ ਬਾਅਦ ਕੋਰਟ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ। 

ਮਾਮਲੇ ਦੀ ਸੁਣਵਾਈ ਜੱਜ ਅਨਿਰੁੱਧ ਬੋਸ ਅਤੇ ਜੱਜ ਬੇਲਾ ਐੱਮ. ਤ੍ਰਿਵੇਦੀ ਦੀ ਬੈਂਚ ਨੇ ਕੀਤੀ। ਦੋਵਾਂ ਜੱਜਾਂ ਨੇ ਕਿਹਾ ਕਿ ਤੁਹਾਡੀ ਪਤਨੀ ਨੇ 60 ਸਾਲਾਂ ਤਕ ਰਿਸ਼ਤੇ ਦੀ ਪਵਿੱਤਰਤਾ ਨੂੰ ਬਣਾਈ ਰੱਖਿਆ। ਵਿਆਹ 1963 ‘ਚ ਹੋਇਆ ਸੀ। ਇਸ ਦੌਰਾਨ ਤੁਹਾਡੇ 3 ਬੱਚਿਆਂ ਦੀ ਦੇਖਭਾਲ ਕੀਤੀ ਪਰ ਪਤੀ ਨੇ ਉਨ੍ਹਾਂ ਪ੍ਰਤੀ ਦੁਸ਼ਮਣੀ ਵਰਗਾ ਵਿਵਹਾਰ ਦਰਸ਼ਾਇਆ। ਪਤਨੀ ਹੁਣ ਵੀ ਪਤੀ ਦੀ ਦੇਖਭਾਲ ਲਈ ਰਾਜ਼ੀ ਹੈ, ਉਹ ਤਲਾਕ ਦਾ ਕਲੰਕ ਲੈ ਕੇ ਮਰਨਾ ਨਹੀਂ ਚਾਹੁੰਦੀ। ਜੀਵਨ ਦੇ ਇਸ ਮੋੜ ‘ਤੇ ਵੀ ਉਹ ਤੁਹਾਨੂੰ ਇਕੱਲਾ ਨਹੀਂ ਛੱਡਣਾ ਚਾਹ ਰਹੀ।

ਕੋਰਟ ਨੇ ਇਸਨੂੰ ਬੇਇਨਸਾਫੀ ਕਰਾਰ ਦਿੱਤਾ ਹੈ। ਕੋਰਟ ਨੇ ਇਹ ਵੀ ਕਿਹਾ ਕਿ ਤਲਾਕ ਲੈਣਾ ਸਮਕਾਲੀਨ ਸਮਾਜ ‘ਚ ਕਲੰਕ ਨਹੀਂ ਹੈ ਪਰ ਅਸੀਂ ਤੁਹਾਡੀ ਪਤਨੀ ਦੀਆਂ ਭਾਵਨਾਵਾਂ ਨੂੰ ਲੈ ਕੇ ਚਿੰਤਤ ਹਾਂ। ਇਸ ਲਈ ਪਤਨੀ ਦੀ ਇੱਛਾ ਨੂੰ ਦੇਖਦੇ ਹੋਏ ਤਲਾਕ ਦੀ ਮਨਜ਼ੂਰੀ ਨਹੀਂ ਦੇ ਸਕਦੇ। ਇਸਤੋਂ ਬਾਅਦ ਅਦਾਲਤ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ। ਦੋਵਾਂ ਜੱਜਾਂ ਨੇ ਕਿਹਾ ਕਿ ਜੇਕਰ ਧਾਰਾ 142 ਤਹਿਤ ਵਿਆਹ ਟੁੱਟਣ ਦੀ ਕਗਾਰ ‘ਤੇ ਨੂੰ ਆਧਾਰ ਮੰਨ ਕੇ ਤਲਾਕ ਦੇ ਦਿੱਤਾ ਤਾਂ ਇਹ ਪ੍ਰਤੀਵਾਦ ਦੇ ਨਾਲ ਇਨਸਾਫ ਨਹੀਂ ਹੋਵੇਗਾ। ਅਦਾਲਤ ਕਿਸੇ ਦੇ ਨਾਲ ਬੇਇਨਸਾਫੀ ਨਹੀਂ ਕਰ ਸਕਦੀ। 

Add a Comment

Your email address will not be published. Required fields are marked *