‘AAP’ ਦਾ ਗੰਭੀਰ ਦੋਸ਼, ਭਾਜਪਾ ਦੇ ਇਸ਼ਾਰੇ ‘ਤੇ ਸੰਜੇ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚ ਰਹੀ ED

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਭਾਜਪਾ ਦੇ ਇਸ਼ਾਰੇ ‘ਤੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਦਲੀਪ ਪਾਂਡੇ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੰਜੇ ਸਿੰਘ ਦੀ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ੀ ਦੌਰਾਨ ਜੋ ਸੱਚ ਉਜਾਗਰ ਹੋਇਆ ਹੈ, ਉਸ ਤੋਂ ਭਾਜਪਾ ਦੀ ਸਸਤੀ ਰਾਜਨੀਤੀ ਅਤੇ ਬਦਲਾਖੋਰੀ ਦੀ ਭਾਵਨਾ ਦਾ ਪਰਦਾਫਾਸ਼ ਕਰ ਦਿੱਤਾ ਹੈ। ਅਦਾਲਤ ‘ਚ ਸਪੱਸ਼ਟ ਹੋ ਗਿਆ ਕਿ ਈ. ਡੀ. ਭਾਜਪਾ ਦੇ ਇਸ਼ਾਰੇ ‘ਤੇ ਸੰਜੇ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੀ ਸੀ।

ਇਹ ਇਕ ਵੱਡਾ ਸਵਾਲ ਹੈ ਅਤੇ ਇਸ ਸਵਾਲ ਦਾ ਜਵਾਬ ਈਡੀ ਅਤੇ ਭਾਜਪਾ ਦੋਵਾਂ ਨੂੰ ਦੇਣਾ ਚਾਹੀਦਾ ਹੈ। ‘ਆਪ’ ਆਗੂ ਨੇ ਕਿਹਾ ਕਿ ਈ. ਡੀ. ਦੀ ਹਿਰਾਸਤ ਦੌਰਾਨ ਦੋ ਵਾਰ ਅਜਿਹਾ ਹੋਇਆ ਕਿ ਸੰਜੇ ਸਿੰਘ ਨੂੰ ਅਦਾਲਤ ਦੀ ਜਾਣਕਾਰੀ ਤੋਂ ਬਿਨਾਂ ਕਿਸੇ ਅਣਜਾਣ ਥਾਂ ‘ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਇਸ ਨਾਲ ਸਵਾਲ ਪੈਦਾ ਹੁੰਦਾ ਹੈ ਕਿ ਸਿਖਰ ‘ਤੇ ਕੌਣ ਬੈਠਾ ਹੈ ਜੋ ਨਿਯਮਾਂ ਨੂੰ ਛਿੱਕੇ ਟੰਗ ਕੇ ਈ.ਡੀ. ਨੂੰ ਕੁਝ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।

ਦਲੀਪ ਨੇ ਕਿਹਾ ਕਿ ’10 ਘੰਟੇ ਛਾਪੇਮਾਰੀ ਕਰਨ ਤੋਂ ਬਾਅਦ ਵੀ ਜਦੋਂ ਸਬੂਤਾਂ ਦੇ ਨਾਂ ‘ਤੇ ਕਾਗਜ਼ ਦਾ ਇਕ ਟੁਕੜਾ ਵੀ ਨਹੀਂ ਮਿਲਿਆ ਤਾਂ ਈ. ਡੀ. ਤੋਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੂੰ ਉਪਰੋਂ ਕਿਸੇ ਨੇ ਹੁਕਮ ਦਿੱਤਾ ਸੀ। ED ਦੇ ਉੱਪਰ ‘ ਬੈਠਾ ਉਹ ਵਿਅਕਤੀ ਕੌਣ ਹੈ ਜੋ ਨਿਡਰ ਅਤੇ ਈਮਾਨਦਾਰ ਸੰਜੇ ਸਿੰਘ ਤੋਂ ਇੰਨਾ ਡਰਿਆ ਹੋਇਆ ਹੈ ਕਿ ਉਨ੍ਹਾਂ ਦੀ ਬੇਬੁਨਿਆਦ ਗ੍ਰਿਫਤਾਰੀ ਕਰਕੇ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ? ਇਹ ਇਕ ਵੱਡਾ ਸਵਾਲ ਹੈ, ਜੇਕਰ ਈ. ਡੀ. ਅਤੇ ਭਾਜਪਾ ਵੱਖਰੇ ਤੌਰ ‘ਤੇ ਜਵਾਬ ਦੇਣ ਤਾਂ ਤਸਵੀਰ ਸਪੱਸ਼ਟ ਹੋ ਜਾਵੇਗੀ।

Add a Comment

Your email address will not be published. Required fields are marked *