ਬਿਹਾਰ ‘ਚ ਨਾਰਥ ਈਸਟ ਐਕਸਪ੍ਰੈੱਸ ਦੇ 21 ਡੱਬੇ ਲੀਹੋਂ ਲੱਥੇ

ਦਿੱਲੀ ਤੋਂ ਕਾਮਾਖਿਆ ਜਾ ਰਹੀ ਨੌਰਥ ਈਸਟ ਐਕਸਪ੍ਰੈਸ ਬਿਹਾਰ ਦੇ ਬਕਸਰ ਜ਼ਿਲ੍ਹੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਗੱਡੀ ਦੀਆਂ 21 ਬੋਗੀਆਂ ਪਟੜੀ ਤੋਂ ਉਤਰ ਗਈਆਂ ਹਨ। ਇਹ ਘਟਨਾ ਡੀਡੀਯੂ-ਪਟਨਾ ਰੇਲਵੇ ਸੈਕਸ਼ਨ ਦੇ ਰਘੁਨਾਥਪੁਰ ਰੇਲਵੇ ਸਟੇਸ਼ਨ ਨੇੜੇ ਵਾਪਰੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 4 ਯਾਤਰੀਆਂ ਦੀ ਮੌਤ ਹੋ ਗਈ ਤੇ 100 ਦੇ ਕਰੀਬ ਯਾਤਰੀ ਜ਼ਖਮੀ ਹੋ ਗਏ। ਰਘੁਨਾਥਪੁਰ ਸਟੇਸ਼ਨ ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਅਧੀਨ ਆਉਂਦਾ ਹੈ। ਫਿਲਹਾਲ ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਬਕਸਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਟੀਮ ਦੇ ਨਾਲ ਜੀਆਰਪੀ, ਆਰ.ਪੀ.ਐੱਫ. ਅਤੇ ਰੇਲਵੇ ਕਰਮਚਾਰੀ ਮੌਕੇ ‘ਤੇ ਮੌਜੂਦ ਹਨ। ਰੇਲਵੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਪਟਨਾ ਲਈ 9771449971, ਦਾਨਾਪੁਰ ਲਈ 8905697493, ਅਰਾਹ ਲਈ 8306182542 ਅਤੇ ਕੰਟਰੋਲ ਰੂਮ ਲਈ 7759070004 ਨੰਬਰ ਹਨ।

Add a Comment

Your email address will not be published. Required fields are marked *