ਨੈਸ਼ਨਲ ਪਾਰਟੀ ਦੀ ਸਰਕਾਰ ਆਈ ਤਾਂ ਮਿਲੇਗੀ ਇਨਕਮ ਟੈਕਸ ਵਿੱਚ ਰਾਹਤ

ਆਕਲੈਂਡ- ਨਿਊਜ਼ੀਲੈਂਡ ਦੇ ਵਿੱਚ ਜਨਰਲ ਵੋਟਾਂ 2023 ਪੈਣ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਵੋਟਾਂ ਦਾ ਆਖਰੀ ਦਿਨ 14 ਅਕਤੂਬਰ ਹੈ ਅਤੇ ਚੋਣ ਪ੍ਰਚਾਰ ਦਾ ਆਖਰੀ ਸਮਾਂ 13 ਅਕਤੂਬਰ ਰਾਤ 12 ਵਜੇ ਤੱਕ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਮਹਿੰਗਾਈ ਦੀ ਲਗਾਤਾਰ ਪੈਂਦੀ ਮਾਰ ਤੋਂ ਨਿਊਜੀਲੈਂਡ ਵਾਸੀਆਂ ਨੂੰ ਰਾਹਤ ਦੇਣ ਲਈ ਲੇਬਰ ਪਾਰਟੀ ਤੋਂ ਇਲਾਵਾ ਹਰ ਪਾਰਟੀ ਨੇ ਇਨਕਮ ਟੈਕਸ ਘਟਾਉਣ ਦੀ ਗੱਲ ਆਖੀ ਹੈ। ਪਰ ਮਾਹਿਰਾਂ ਅਨੁਸਾਰ ਸਭ ਤੋਂ ਜਿਆਦਾ ਨੈਸ਼ਨਲ ਪਾਰਟੀ ਦੀ ਇਨਕਮ ਟੈਕਸ ਪਾਲਸੀ ਨਿਊਜ਼ੀਲੈਂਡ ਵਾਸੀਆਂ ਨੂੰ ਭਾਉਣ ਵਾਲੀ ਹੈ। ਨੈਸ਼ਨਲ ਪਾਰਟੀ ਜੇ ਸੱਤਾ ਵਿੱਚ ਆਉਦੀ ਹੈ ਤਾਂ ਮੱਧ ਦਰਜੇ ਦੀ ਇਨਕਮ ਵਾਲਿਆਂ ਨੂੰ ਜਿਆਦਾ ਲਾਹਾ ਹੋਵੇਗਾ।
ਉਦਾਹਰਨ ਦੇ ਤੌਰ ‘ਤੇ ਜੋ ਵਿਅਕਤੀ $40000 ਸਲਾਨਾ ਕਮਾਈ ਕਰਦਾ ਹੋਵੇਗਾ, ਉਸਨੂੰ $112 ਦਾ ਇਨਕਮ ਟੈਕਸ ਭੁਗਤਾਨ ਹੀ ਕਰਨਾ ਪਏਗਾ, ਜਦੋਕਿ $60000 ਕਮਾਉਣ ਵਾਲੇ ਨੂੰ $800 ਦਾ ਭੁਗਤਾਨ ਕਰਨਾ ਪਵੇਗਾ। ਅਤੇ $80000 ਜਾਂ ਉਸਤੋਂ ਵੱਧ ਕਮਾਉਣ ਵਾਲਿਆਂ ਨੂੰ $1043 ਦਾ ਭੁਗਤਾਨ ਕਰਨਾ ਪਏਗਾ।

Add a Comment

Your email address will not be published. Required fields are marked *