ਮੁਆਫ਼ੀ ਮੰਗਣ ਤੋਂ ਬਾਅਦ ਅਕਸ਼ੇ ਕੁਮਾਰ ਨੇ ਮੁੜ ਕੀਤੀ ਪਾਨ ਮਸਾਲਾ ਐਡ

ਮੁੰਬਈ – ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਰਾਨੀਗੰਜ’ ਵੱਡੇ ਪਰਦੇ ’ਤੇ ਦਸਤਕ ਦੇ ਚੁੱਕੀ ਹੈ। ਆਲੋਚਕਾਂ ਵਲੋਂ ਇਸ ਫ਼ਿਲਮ ਦੀ ਕਾਫ਼ੀ ਤਾਰੀਫ਼ ਕੀਤੀ ਗਈ ਹੈ। ਹਾਲਾਂਕਿ ਇਸ ਨੂੰ ਲੋਕਾਂ ਵਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ। ਫ਼ਿਲਮ 80 ਦੇ ਦਹਾਕੇ ’ਚ ਵਾਪਰੀ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ। ਇਸ ਦੌਰਾਨ ਅਕਸ਼ੇ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਨਵੇਂ ਐਡ ਕਾਰਨ ਵੱਡਾ ਝਟਕਾ ਲੱਗਾ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਕਸ਼ੇ ਕੁਮਾਰ ਕਿਸੇ ਰੀਅਲ ਲਾਈਫ ਹੀਰੋ ’ਤੇ ਫ਼ਿਲਮ ਬਣਾ ਰਹੇ ਹਨ। ਇਸ ਤੋਂ ਪਹਿਲਾਂ ਵੀ ਉਹ ਅਜਿਹੇ ਕਈ ਕਿਰਦਾਰ ਨਿਭਾਅ ਕੇ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਹਾਲਾਂਕਿ ਸਿਨੇਮਾਘਰਾਂ ’ਚ ਇਹ ਫ਼ਿਲਮ ਓਨੀ ਸਫਲ ਨਹੀਂ ਹੁੰਦੀ। ਇਸ ਦੌਰਾਨ ਅਕਸ਼ੇ ਇਕ ਵਾਰ ਮੁੜ ਟ੍ਰੋਲਿੰਗ ਦਾ ਸ਼ਿਕਾਰ ਹੋ ਗਏ ਹਨ ਤੇ ਹਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਉਨ੍ਹਾਂ ਦੀ ਕਾਫ਼ੀ ਨਿੰਦਿਆ ਹੋ ਰਹੀ ਹੈ।

ਦੱਸ ਦੇਈਏ ਕਿ ਅਕਸ਼ੇ ਦੇ ਇਕ ਇਸ਼ਤਿਹਾਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਨੇ ਪਾਨ ਮਸਾਲਾ ਦੀ ਮਸ਼ਹੂਰੀ ਲਈ ਦਰਸ਼ਕਾਂ ਤੋਂ ਮੁਆਫ਼ੀ ਮੰਗਣ ਲਈ ਇਕ ਬਿਆਨ ਜਾਰੀ ਕੀਤਾ ਸੀ ਤੇ ਨਾਲ ਹੀ ਇਹ ਵੀ ਬਿਆਨ ਜਾਰੀ ਕੀਤਾ ਸੀ ਕਿ ਉਹ ਅਜਿਹਾ ਕੋਈ ਵੀ ਇਸ਼ਤਿਹਾਰ ਮੁੜ ਨਹੀਂ ਕਰਨਗੇ ਪਰ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਆਈ. ਸੀ. ਸੀ. ਵਿਸ਼ਵ ਕੱਪ ਦੇ ਮੈਚ ਦੌਰਾਨ ਪ੍ਰਸ਼ੰਸਕ ਹੈਰਾਨ ਰਹਿ ਗਏ, ਜਦੋਂ ਇਕ ਨਵਾਂ ਇਕ ਪਾਨ ਮਸਾਲਾ ਬ੍ਰਾਂਡ ਦਾ ਇਸ਼ਤਿਹਾਰ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ’ਚ ਸ਼ਾਹਰੁਖ ਖ਼ਾਨ, ਅਜੇ ਦੇਵਗਨ ਤੇ ਅਕਸ਼ੇ ਕੁਮਾਰ ਸਨ।

ਇਸ਼ਤਿਹਾਰ ਦੀ ਸ਼ੁਰੂਆਤ ਸ਼ਾਹਰੁਖ ਤੇ ਅਜੇ ਦੇ ਘਰ ਦੇ ਨੇੜੇ ਸੜਕ ’ਤੇ ਅਕਸ਼ੇ ਕੁਮਾਰ ਦੇ ਇੰਤਜ਼ਾਰ ਨਾਲ ਹੁੰਦੀ ਹੈ। ਅਕਸ਼ੇ ਆਪਣੇ ਹੈੱਡਫੋਨ ’ਤੇ ਗੀਤ ਸੁਣਨ ’ਚ ਰੁੱਝੇ ਹੋਏ ਹਨ। ਜਿਵੇਂ ਹੀ ਅਜੇ ਹੌਰਨ ਵਜਾਉਂਦਾ ਹੈ, ਸ਼ਾਹਰੁਖ ਨੇ ਸ਼ੀਸ਼ੇ ਦੀ ਖਿੜਕੀ ਵੱਲ ਗੇਂਦ ਸੁੱਟ ਕੇ ਅਕਸ਼ੇ ਦਾ ਧਿਆਨ ਖਿੱਚਿਆ। ਜਦੋਂ ਉਹ ਆਪਣੀ ਖਿੜਕੀ ’ਚ ਦਰਾੜ ਦੇਖ ਕੇ ਗੁੱਸੇ ਨਾਲ ਬਾਲਕਨੀ ਤੋਂ ਬਾਹਰ ਆਉਂਦੇ ਹਨ ਤਾਂ ਸ਼ਾਹਰੁਖ ਨੇ ਅਜੇ ਦੇਵਗਨ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਬਾਅਦ ਅਜੇ ਵਿਮਲ ਦਾ ਪੈਕੇਟ ਖੋਲ੍ਹਦੇ ਹਨ। ਇਸ ਇਸ਼ਤਿਹਾਰ ਨੂੰ ਦੇਖ ਕੇ ਸਾਫ਼ ਹੋ ਜਾਂਦਾ ਹੈ ਕਿ ਇਹ ਪਾਨ ਮਸਾਲਾ ਦਾ ਇਸ਼ਤਿਹਾਰ ਹੈ।

Add a Comment

Your email address will not be published. Required fields are marked *