22 ਅਕਤੂਬਰ ਨੂੰ ਹੋਵੇਗਾ ਅੰਬੇਡਕਰ ਸੋਪਰਟਸ ਐਂਡ ਕਲਚਰ ਕਲੱਬ ਵੱਲੋਂ 31ਵਾਂ ਖੇਡ ਟੂਰਨਾਮੈਂਟ

ਆਕਲੈਂਡ- ਖੇਡਾਂ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀਆਂ ਹਨ। ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, ਬੰਬੇ ਹਿੱਲ ਵੱਲੋਂ 31ਵਾਂ ਸ਼ਾਨਦਾਰ ਸਲਾਨਾ ਖੇਡ ਟੂਰਨਾਮੈਂਟ ਇਸ ਵਾਰ ਪੁੱਕੀਕੋਹੀ ਦੀ ਨਵੀਂ ਥਾਂ Bledisloe Park, 86 Queen Streetm Pukekohe ਵਿਖੇ 22 ਅਕਤੂਬਰ ਦਿਨ ਐਤਵਾਰ ਸਵੇੇਰੇ 9 ਵਜੇਂ ਤੋਂ ਸ਼ਾਮ ਤੱਕ ਕਰਵਾਇਆ ਜਾ ਰਿਹਾ ਹੈ। ਇਸ ਖੇਡ ਟੂਰਨਾਮੈਂਟ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਕਬੱਡੀ ਓਪਨ, ਫੁੱਟਬਾਲ ਓਪਨ,ਫੁੱਟਬਾਲ ਅੰਡਰ 14, ਫੁੱਟਬਾਲ ਅੰਡਰ 17, ਵਾਲੀਵਾਲ, ਵਾਲੀਵਾਲ ਸਮੈਂਸ਼, ਰੱਸਾਕੱਸੀ, ਲੇਡੀਜ਼ ਮਿਊਜ਼ੀਕਲ ਚੇਅਰ, ਬੱਚਿਆਂ ਦੀਆਂ ਦੌੜਾਂ, ਨੌਜਵਾਨ ਮੁੰਡੇ ਅਤੇ ਕੁੜੀਆਂ ਦੀਾਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਇਸ ਮੌਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਨਿਯਮਾਂ ਤਹਿਤ ਅਤੇ ਦੇਖ-ਰੇਖ ਅਧੀਨ ਇਹ ਸਾਰੇ ਮੈਚ ਕਰਵਾਏ ਜਾਣਗੇ। ਜੇਤੂ ਤੇ ਉਪਜੇਤੂ ਟੀਮਾਂ ਨੂੰ ਦਿਲਖਿਚਵੇਂ ਇਨਾਮ ਅਤੇ ਚਮਕਦੀਆਂ ਟ੍ਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇੰਡੋ ਸਪਾਈਸ, ਲੀਗਲ ਐਸੋਸੀਏਟਸ ਅਤੇ ਥ੍ਰਸਟੀ ਗਰੁੱਪ ਵੱਲੋਂ ਸਹਿਯੋਗ ਦਿੱਤ ਜਾ ਰਿਹਾ ਹੈ।
ਬੱਚਿਆਂ ਦੇ ਮੰਨੋਰੰਜਨ ਲਈ ਬਾਉਂਸੀ ਕਾਸਟਲ (ਹਵਾ ਮਹਿਲ) ਬਣਾਇਆ ਜਾਵੇਗਾ ਅਤੇ ਬੱਚਿਆਂ ਦੀ ਮੰਨੋਰੰਜਕ ਸਵਾਰੀ ਲਈ ਰੇਲ ਗੱਡੀ ਵੀ ਝੂਟੇ ਦੇਣ ਲਈ ਟਰੈਕ ਉੱਤੇ ਘੁੰਮੇਗੀ। ਖੇਡ ਮੇਲੇ ਦੌਰਾਨ ਚਾਹ, ਪਕੌੜੇ, ਫਲ, ਫਰੂਟ, ਜਲੇਬੀਆਂ, ਬੇਸਨ ਅਤੇ ਗੁਰਦੁਆਰਾ ਸਾਹਿਬ ਬੰਬੇ ਹਿੱਲ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਮਲਕੀਅਤ ਸਿੰਘ ਸਹੋਤਾ 027 429 3935, ਜਸਵਿੰਦਰ ਸੰਧੂ 021 44 7634 ਜਾਂ ਫਿਰ ਪ੍ਰਦੀਪ ਕੁਮਾਰ ਹੋਰਾਂ ਨੂੰ ਫੋਨ ਨੰਬਰ 021 238 5948 ਉੱਤੇ ਸੰਪਰਕ ਕਰ ਸਕਦੇ ਹੋ

Add a Comment

Your email address will not be published. Required fields are marked *