ਅਦਾਕਾਰਾ ਜੈਕਲੀਨ ਦੀ ਹੋਈ ਮੌਤ, ਕਾਸਮੈਟਿਕ ਸਰਜਰੀ ਹੀ ਕਰਵਾਉਣੀ ਪਈ ਮਹਿੰਗੀ

ਲਾਸ ਏਂਜਲਸ – ਅਰਜਨਟੀਨਾ ਦੀ ਸਾਬਕਾ ਬਿਊਟੀ ਕੁਈਨ ਅਤੇ ਅਦਾਕਾਰਾ ਜੈਕਲੀਨ ਕੈਰੀਰੀ  ਦੀ ਕਾਸਮੈਟਿਕ ਸਰਜਰੀ ਕਾਰਨ 48 ਸਾਲ ਦੀ ਉਮਰ ‘ਚ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਖੂਨ ਦੇ ਕਲਾਟਸ ਬਣਨਾ ਦੱਸਿਆ ਜਾ ਰਿਹਾ ਹੈ। ਡੇਲੀ ਮੇਲ ਅਨੁਸਾਰ, ਅਦਾਕਾਰਾ ਅਤੇ ਬਿਊਟੀ ਕੁਈਨ ਦੀ ਮੌਤ ਦੀ ਖ਼ਬਰ ਸੈਨ ਰਾਫੇਲ ਵੈਂਡੀਮੀਆ ਦੇ ਸੋਸ਼ਲ ਨੈੱਟਵਰਕਸ ਵਲੋਂ ਘੋਸ਼ਿਤ ਕੀਤੀ ਗਈ ਸੀ। ਜੈਕਲੀਨ ਨੂੰ ਉਸ ਦੇ ਜ਼ਿਲ੍ਹੇ ਦੀ ਰਾਣੀ ਦਾ ਤਾਜ ਪਹਿਨਾਇਆ ਗਿਆ ਸੀ ਅਤੇ ਸਾਲ 1996 ‘ਚ ਅਰਜਨਟੀਨਾ ‘ਚ ਸੈਨ ਰਾਫੇਲ ਐੱਨ ਵੈਂਡੀਮੀਆ ਅੰਗੂਰ ਫਸਲ ਉਤਸਵ ‘ਚ ਇੱਕ ਸੁੰਦਰਤਾ ਮੁਕਾਬਲੇ ‘ਚ ਉਪ ਜੇਤੂ ਵੀ ਰਹੀ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ਪੇਜ ‘ਤੇ ਇੱਕ ਪੋਸਟ ‘ਚ ਲਿਖਿਆ ਸੀ, “ਅੱਜ ਅਸੀਂ ਆਪਣੇ ਫਾਲੋਅਰਜ਼ ਨੂੰ ਦੁਖਦਾਈ ਖ਼ਬਰ ਨਾਲ ਸੂਚਿਤ ਕਰਦੇ ਹਾਂ ਕਿ ਜੈਕਲੀਨ ਕੈਰੀਰੀ ਦਾ ਦਿਹਾਂਤ ਹੋ ਗਿਆ ਹੈ। ਰੀਨਾਸ ਡੀ ਸੈਨ ਰਾਫੇਲ ਵਲੋਂ ਅਸੀਂ ਇਸ ਮੁਸ਼ਕਿਲ ਸਮੇਂ ‘ਚ ਪਰਿਵਾਰ ਅਤੇ ਦੋਸਤਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ।”

2 ਅਕਤੂਬਰ ਨੂੰ ਇੱਕ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ ਸੀ, ਜਿਸ ‘ਚ ਲਿਖਿਆ ਸੀ, ”ਜੈਕਲੀਨ ਕੈਰੀਰੀ ਦਾ ਦਿਹਾਂਤ ਹੋ ਗਿਆ ਹੈ।” ਇਸ ‘ਚ ਕਿਹਾ ਗਿਆ ਸੀ ਕਿ, “ਉਹ ਸਾਡੇ ਵਿਭਾਗ ‘ਚ ਇੱਕ ਨਾਟਕ ‘ਚ ਅਭਿਨੇਤਰੀ ਸੀ, ਜੋ ਕਿ ਕੁਝ ਦਿਨ ਪਹਿਲਾਂ ਤੱਕ ਰੋਮਾ ਥੀਏਟਰ ‘ਚ ਚੱਲ ਰਿਹਾ ਸੀ। ਉਹ ਇੱਕ ਪ੍ਰਤਿਭਾਸ਼ਾਲੀ ਔਰਤ ਸੀ। ਜੈਕਲੀਨ ਕੋਲ ਜੈਕਲੀਨ ਕੈਰੀਅਰ ਬੁਟੀਕ ਨਾਂ ਦਾ ਮਸ਼ਹੂਰ ਫੈਸ਼ਨ ਸਟੋਰ ਵੀ ਸੀ, ਜੋ ਕਿ ਬਦਕਿਸਮਤੀ ਨਾਲ ਮਹਾਂਮਾਰੀ ਦੌਰਾਨ ਬੰਦ ਕਰਨਾ ਪਿਆ ਸੀ। ਬਿਆਨ ‘ਚ ਕਿਹਾ ਗਿਆ ਹੈ ਕਿ ਉਹ ਕਈ ਸਾਲਾਂ ਤੋਂ ਸੈਨ ਰਾਫੇਲ ਪੇਜੈਂਟ ਕੁਈਨਸ ਲਈ ਕੱਪੜੇ ਡਿਜ਼ਾਈਨ ਕਰ ਰਹੀ ਸੀ। ਉਹ ਪੱਗ ਬੰਨ੍ਹਣ ਲਈ ਵੀ ਜਾਣੀ ਜਾਂਦੀ ਸੀ।

Add a Comment

Your email address will not be published. Required fields are marked *