‘ਆਦਿਪੁਰਸ਼’ ਨੇ 3 ਦਿਨਾਂ ’ਚ ਦੁਨੀਆ ਭਰ ’ਚ ਕਮਾਏ 340 ਕਰੋੜ ਰੁਪਏ

ਚਿਰਾਂ ਤੋਂ ਉਡੀਕੀ ਜਾ ਰਹੀ ਹਿੰਦੀ ਫ਼ਿਲਮ ‘ਆਦਿਪੁਰਸ਼’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦੀ 3 ਦਿਨਾਂ ਦੀ ਕਮਾਈ ਸਾਹਮਣੇ ਆ ਗਈ ਹੈ। ਫ਼ਿਲਮ ਨੇ ਇਨ੍ਹਾਂ 3 ਦਿਨਾਂ ’ਚ ਦੁਨੀਆ ਭਰ ’ਚ 340 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਪਹਿਲੇ ਦਿਨ 140 ਕਰੋੜ ਰੁਪਏ, ਦੂਜੇ ਦਿਨ 100 ਕਰੋੜ ਤੇ ਤੀਜੇ ਦਿਨ ਵੀ 100 ਕਰੋੜ ਰੁਪਏ ਦੀ ਕਮਾਈ ਕੀਤੀ। ਦੱਸ ਦੇਈਏ ਕਿ ਫ਼ਿਲਮ ਆਪਣੀ ਰਿਲੀਜ਼ ਤੋਂ ਬਾਅਦ ਹੀ ਵਿਵਾਦਾਂ ’ਚ ਹੈ। ਲੋਕਾਂ ਵਲੋਂ ਫ਼ਿਲਮ ਦੇ ਡਾਇਲਾਗਸ, ਮੇਕਰਜ਼ ਦੇ ਵਿਜ਼ਨ ਤੇ ਇਸ ਨੂੰ ਗਲੈਮਰਾਈਜ਼ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਉਥੇ ਟੀ-ਸੀਰੀਜ਼ ਵਲੋਂ ਬੀਤੇ ਦਿਨੀਂ ਬਿਆਨ ਸਾਹਮਣੇ ਆਇਆ ਸੀ ਕਿ ਉਹ ਲੋਕਾਂ ਦੀ ਪ੍ਰਤੀਕਿਰਿਆ ਤੋਂ ਬਾਅਦ ਫ਼ਿਲਮ ਦੇ ਡਾਇਲਾਗਸ ’ਚ ਬਦਲਾਅ ਕਰਨ ਜਾ ਰਹੇ ਹਨ।

Add a Comment

Your email address will not be published. Required fields are marked *