ਅਫ਼ਗਾਨਿਸਤਾਨ ‘ਚ ਭੂਚਾਲ ਨੇ ਮਚਾਈ ਤਬਾਹੀ, ਹੁਣ ਤਕ 320 ਲੋਕਾਂ ਦੀ ਗਈ ਜਾਨ

ਕਾਬੁਲ : ਅਫ਼ਗਾਨਿਸਤਾਨ ਦੇ ਪੱਛਣੀ ਇਲਾਕੇ ‘ਚੇ ਆਏ ਭੂਚਾਲ ਨੇ ਤਬਾਹੀ ਮਚਾ ਕੇ ਰੱਖ ਦਿੱਤੀ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 6.3 ਮਾਪੀ ਗਈ। ਨਿਊਜ਼ ਏਜੰਸੀ ਏ.ਪੀ. ਮੁਤਾਬਕ ਸੰਯੁਕਤ ਰਾਸ਼ਟਰ ਨੇ ਹੁਣ ਤਕ 320 ਮੌਤਾਂ ਦੀ ਪੁਸ਼ਟੀ ਕੀਤੀ ਹੈ। ਬੀ.ਬੀ.ਸੀ. ਮੁਤਾਬਕ ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ 6.3 ਦੀ ਤੀਬਰਤਾ ਵਾਲਾ ਭੂਚਾਲ ਈਰਾਨ ਦੀ ਸਰਹੱਦ ਦੇ ਨੇੜੇ ਪੱਛਮੀ ਸ਼ਹਿਰ ਹੇਰਾਤ ਤੋਂ ਲਗਭਗ 40 ਕਿਲੋਮੀਟਰ ਦੂਰ ਸਥਾਨਕ ਸਮੇਂ ਅਨੁਸਾਰ ਲਗਭਗ 11:00 ਵਜੇ ਆਇਆ।

ਅਫ਼ਗਾਨ ਅਧਿਕਾਰੀਆਂ ਨੇ ਦੱਸਿਆ ਕਿ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਸ਼ੁਰੂਆਤੀ ਭੂਚਾਲ ਤੋਂ ਬਾਅਦ ਘੱਟੋ-ਘੱਟ ਤਿੰਨ ਸ਼ਕਤੀਸ਼ਾਲੀ ਝਟਕੇ ਆਏ। ਹੇਰਾਤ ਦੇ ਵਸਨੀਕ ਬਸ਼ੀਰ ਅਹਿਮਦ ਨੇ ਕਿਹਾ, “ਅਸੀਂ ਆਪਣੇ ਦਫ਼ਤਰ ਵਿਚ ਹੀ ਸੀ ਕਿ ਅਚਾਨਕ ਇਮਾਰਤ ਹਿੱਲਣ ਲੱਗੀ। ਕੰਧਾਂ ਦਾ ਪਲਸਤਰ ਡਿੱਗਣਾ ਸ਼ੁਰੂ ਹੋ ਗਿਆ ਅਤੇ ਕੰਧਾਂ ਵਿਚ ਤਰੇੜਾਂ ਆ ਗਈਆਂ, ਕੁਝ ਕੰਧਾਂ ਅਤੇ ਇਮਾਰਤ ਦਾ ਕੁਝ ਹਿੱਸਾ ਡਿੱਗ ਗਿਆ। ਉਸ ਨੇ ਕਿਹਾ, “ਮੈਂ ਆਪਣੇ ਪਰਿਵਾਰ ਨਾਲ ਸੰਪਰਕ ਨਹੀਂ ਕਰ ਪਾ ਰਿਹਾ ਹਾਂ, ਨੈਟਵਰਕ ਕਨੈਕਸ਼ਨ ਕੱਟ ਦਿੱਤਾ ਗਿਆ ਹੈ। ਮੈਂ ਬਹੁਤ ਚਿੰਤਤ ਅਤੇ ਡਰਿਆ ਹੋਇਆ ਹਾਂ, ਇਹ ਡਰਾਉਣਾ ਸੀ।’

ਇਕ ਸਿਹਤ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਮੁੱਖ ਹਸਪਤਾਲ ਵਿਚ 70 ਤੋਂ ਵੱਧ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਭੂਚਾਲ ਸ਼ੁਰੂ ਹੋਣ ਤੋਂ ਬਾਅਦ ਆਪਣੇ ਕਲਾਸਰੂਮ ਨੂੰ ਸੁਰੱਖਿਅਤ ਢੰਗ ਨਾਲ ਖਾਲੀ ਕਰਨ ਵਾਲੇ ਆਖ਼ਰੀ ਵਿਦਿਆਰਥੀ ਇਦਰੀਸ ਅਰਸਾਲਾ ਨੇ ਕਿਹਾ, “ਸਥਿਤੀ ਬਹੁਤ ਭਿਆਨਕ ਸੀ, ਮੈਂ ਪਹਿਲਾਂ ਕਦੇ ਵੀ ਅਜਿਹਾ ਅਨੁਭਵ ਨਹੀਂ ਕੀਤਾ ਸੀ।” ਹੇਰਾਤ ਈਰਾਨ ਦੀ ਸਰਹੱਦ ਤੋਂ 120 ਕਿਲੋਮੀਟਰ ਪੂਰਬ ਵਿਚ ਸਥਿਤ ਹੈ ਅਤੇ ਇਸ ਨੂੰ  ਅਫਗਾਨਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਮੰਨਿਆ ਜਾਂਦਾ ਹੈ। 2019 ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ, ਅੰਦਾਜ਼ਨ 1.9 ਮਿਲੀਅਨ ਲੋਕ ਸੂਬੇ ਵਿਚ ਰਹਿੰਦੇ ਹਨ। ਦੇਸ਼ ਵਿਚ ਅਕਸਰ ਭੂਚਾਲ ਆਉਂਦੇ ਹਨ – ਖਾਸ ਕਰਕੇ ਹਿੰਦੂ ਕੁਸ਼ ਪਰਬਤ ਲੜੀ ਵਿਚ ਕਿਉਂਕਿ ਇਹ ਯੂਰੇਸ਼ੀਅਨ ਅਤੇ ਭਾਰਤੀ ਟੈਕਟੋਨਿਕ ਪਲੇਟਾਂ ਦੇ ਜੰਕਸ਼ਨ ਦੇ ਨੇੜੇ ਸਥਿਤ ਹੈ। ਪਿਛਲੇ ਸਾਲ ਜੂਨ ਵਿਚ, ਪਕਤਿਕਾ ਸੂਬੇ ਵਿਚ 5.9 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ 1,000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਬੇਘਰ ਹੋ ਗਏ ਸਨ।

Add a Comment

Your email address will not be published. Required fields are marked *