ਐਕਟ ਪਾਰਟੀ ਵੱਲੋਂ ਇਮਪਲਾਇਰ ਨਾਲ ਸੰਬਧਿਤ ਵਰਕ ਵੀਜ਼ਾ ਦਾ ਵਿਰੋਧ

ਆਕਲੈਂਡ- ਐਕਟ ਪਾਰਟੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹ ਇੱਕ ਇਮਪਲਾਇਰ ਨਾਲ ਸਬੰਧਿਤ ਵਰਕ ਵੀਜਾ ਤੇ ਐਕਰੀਡੇਟੜਡ ਇਮਪਲਾਇਰ ਵਰਕ ਵੀਜਾ ਦਾ ਜਨਤਕ ਤੌਰ ‘ਤੇ ਕਰੜਾ ਵਿਰੋਧ ਕਰਦੇ ਹਨ। ਪਾਰਟੀ ਲੀਡਰ ਡੇਵਿਡ ਸੀਮੋਰ ਨੇ ਦੱਸਿਆ ਕਿ ਬੀਤੇ ਸੋਮਵਾਰੀ ਗਾਂਧੀ ਜਯੰਤੀ ਮੌਕੇ ਭਾਰਤੀ ਭਾਈਚਾਰੇ ਨਾਲ ਹੋਈ ਮਹਾਤਮਾ ਗਾਂਧੀ ਸੈਂਟਰ ਵਿਖੇ ਮਿਲਣੀ ਵਿੱਚ ਉਹਨਾਂ ਇਹਨਾਂ ਵਰਕ ਵੀਜਾ ਨਿਯਮਾਂ ਦੀ ਵਿਰੋਧਤਾ ਕੀਤੀ ਹੈ।
ਜੇਕਰ ਐਕਟ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਪਾਰਟੀ ਪ੍ਰਧਾਨ ਡੇਵਿਡ ਸੀਮੌਰ ਨੇ ਕਿਹਾ ਹੈ ਕਿ ਉਹ ਐਕਰੀਡੇਟਡ ਇਮਪਲਾਇਰ ਵੀਜਾ ਖਤਮ ਕਰ ਦੇਣਗੇ ਤੇ ਇਸ ਦੀ ਥਾਂ ਡਿਮਾਂਡ-ਪ੍ਰਾਇਸਿੰਗ ਸਿਸਟਮ ਲੈ ਕੇ ਆਉਣਗੇ, ਜਿਸ ਵਿੱਚ ਲੇਬਰ ਮਾਰਕੀਟ ਟੈਸਟ ਪਾਸ ਕਰਨ ਦੀ ਜਰੂਰਤ ਨਹੀਂ ਹੋਏਗੀ ਅਤੇ ਨਾ ਹੀ ਸਰਕਾਰ ਵੱਲੋਂ ਜਾਰੀ ਸੂਚੀ ‘ਤੇ ਕੋਈ ਧਿਆਨ ਦਿੱਤਾ ਜਾਏਗਾ। ਐਕਟ ਪਾਰਟੀ ਦਾ ਕਹਿਣਾ ਹੈ ਕਿ ਉਹ ਇੱਕੋ ਇਮਪਲਾਇਰ ਨਾਲ ਸਬੰਧਿਤ ਵਰਕ ਵੀਜਾ ਸ਼੍ਰੇਣੀਆਂ ਦੇ ਵਿਰੋਧ ਵਿੱਚ ਹੈ। ਐਕਟ ਪਾਰਟੀ ਅਤੇ ਨੈਸ਼ਨਲ ਪਾਰਟੀ ਦੋਨਾਂ ਦਾ ਹੀ ਕਹਿਣਾ ਹੈ ਕਿ ਜੇ ਉਹ ਸੱਤਾ ਵਿੱਚ ਆਊਂਦੇ ਹਨ ਤਾਂ ਭਾਰਤ ਨਾਲ ਨੇੜਤਾ ਵਧਾਉਣਾ ਉਹਨਾਂ ਦੇ ਅਹਿਮ ਟੀਚਿਆਂ ‘ਚੋਂ ਇੱਕ ਹੋਵੇਗਾ।

Add a Comment

Your email address will not be published. Required fields are marked *