ਜਬਰ ਜ਼ਨਾਹ ਤੇ ਧੋਖਾਧੜੀ ਮਾਮਲੇ ’ਚ ਪ੍ਰਸਿੱਧ ਅਦਾਕਾਰ ਗ੍ਰਿਫ਼ਤਾਰ

ਮੁੰਬਈ : ਪ੍ਰਸਿੱਧੀ ਰਿਐਲਿਟੀ ਸ਼ੋਅ ਸਟਾਰ ਅਤੇ ਮਾਡਲ ਸ਼ਿਆਸ ਕਰੀਮ ਨੂੰ ਜਬਰ ਜ਼ਨਾਹ ਅਤੇ ਧੋਖਾਧੜੀ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਯਾਨੀਕਿ ਵੀਰਵਾਰ ਨੂੰ ਸ਼ਿਆਸ ਕਰੀਮ ਦੀ ਚੇਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰੀ ਕੀਤੀ ਗਈ। ਦੱਸ ਦਈਏ ਕਿ ਦੁਬਈ ਤੋਂ ਆਉਂਦਿਆਂ ਹੀ ਸ਼ਿਆਸ ਕਰੀਮ ਨੂੰ ਹਵਾਈ ਅੱਡੇ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਹਿਰਾਸਤ ’ਚ ਲੈ ਲਿਆ। ਉਸ ਖ਼ਿਲਾਫ਼ ਪਹਿਲਾਂ ਹੀ ਲੁੱਕਆਊਟ ਨੋਟਿਸ ਜਾਰੀ ਸੀ। ਉਸ ਦੇ ਜਿਮ ’ਚ ਕੰਮ ਕਰਦੀ ਟਰੇਨਰ ਔਰਤ ਨੇ ਚੰਦੇਰਾ ਪੁਲਸ ਥਾਣੇ ’ਚ ਉਸ ’ਤੇ ਜਬਰ ਜ਼ਨਾਹ ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। 

Add a Comment

Your email address will not be published. Required fields are marked *