ਅੰਮ੍ਰਿਤਸਰ ‘ਚ ਦਵਾਈਆਂ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਅੰਮ੍ਰਿਤਸਰ- ਮਜੀਠਾ ਰੋਡ ਨਾਗ ਕਲਾਂ ਸਥਿਤ ਇਕ ਦਵਾਈਆਂ ਦੀ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਨਾਲ 3 ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਅਜੇ ਵੀ ਫੈਕਟਰੀ ਅੰਦਰ ਕਈ ਕਰਮਚਾਰੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਫੈਕਟਰੀ ਅੰਦਰ ਕੰਮ ਕਰਦੇ ਕਰਮਚਾਰੀ ਜਦੋਂ ਘਰ ਨਾ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਫੈਕਟਰੀ ਪੁੱਜ ਗਏ, ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਦੂਜੇ ਪਾਸੇ ਫੈਕਟਰੀ ਅੰਦਰ ਪਏ ਕੈਮੀਕਲ ਦੇ ਡਰੰਮ ਫਟ ਗਏ। ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਨਗਰ ਨਿਗਮ ਅਤੇ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆਂ ਉਥੇ ਪਹੁੰਚ ਗਈਆਂ ਪਰ ਅੱਗ ਇੰਨੀ ਭਿਆਨਕ ਸੀ ਕਿ ਖੰਨਾ ਪੇਪਰ ਮਿੱਲ ਅਤੇ ਏਅਰਪੋਰਟ ਦੀਆਂ ਗੱਡੀਆਂ ਨੂੰ ਵੀ ਬੁਲਾਉਣਾ ਪਿਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ।

ਉਕਤ ਕੁਆਲਿਟੀ ਫਾਰਮਾ ਫੈਕਟਰੀ ਵਿਚ ਅੱਗ ਵਧਣ ਕਾਰਨ ਐੱਸ. ਡੀ. ਐੱਮ. ਹਰਨੂਰ ਕੌਰ ਨੇ ਮੌਕੇ ’ਤੇ ਪਹੁੰਚ ਕੇ ਮਜੀਠਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਜੇ. ਸੀ. ਬੀ. ਮਸ਼ੀਨਾਂ ਮੰਗਵਾਈਆਂ ਤਾਂ ਜੋ ਅੱਗ ਨੇੜੇ-ਤੇੜੇ ਕਿਤੇ ਵੀ ਨਾ ਫੈਲੇ। ਫਾਇਰ ਅਫ਼ਸਰ ਦਿਲਬਾਗ ਸਿੰਘ, ਅਨਿਲ ਲੂਥਰਾ, ਜਗਮੋਹਨ ਸਿੰਘ, ਜੋਗਿੰਦਰ ਸਿੰਘ ਮੌਕੇ ’ਤੇ ਹਾਜ਼ਰ ਸਨ। ਫਾਇਰ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Add a Comment

Your email address will not be published. Required fields are marked *