ਨਿਊਜ਼ੀਲੈਂਡ ਬਣਿਆ ਸਭ ਤੋਂ ਚੰਗੇ ਵਿਵਹਾਰ ਵਾਲੇ ਲੋਕਾਂ ਦਾ ਦੇਸ਼
October 4, 2023
ਆਕਲੈਂਡ- ਯੂੂਕੇ ਅਤੇ ਅਮਰੀਕਾ ਦੇ ਵੱਡੇ ਮੀਡੀਆ ਅਦਾਰਿਆਂ ਵੱਲੋਂ ਬੀਤ ਰਾਤ ਤਾਜਾ ਰੀਡਰਜ਼ ਚੋਇਸ ਅਵਾਰਡ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ ਤੇ ਇਸ ਦਾ ਜੈਤੂ ਐਲਾਨੇ ਜਾਣ ਲਈ ਦੁਨੀਆਂ ਭਰ ਵਿੱਚ ਘੁੰਮਣ ਵਾਲੇ ਯਾਤਰੀਆਂ ਦੀ ਰਾਏਸ਼ੁਮਾਰੀ ਲਈ ਗਈ ਹੈ। ਕੋਂਡੇ ਨਾਸਟ ਟ੍ਰੈਵਲਰਜ਼ ਯੂਐਸ ਅਨੁਸਾਰ ਨਿਊਜ਼ੀਲੈਂਡ ਦੁਨੀਆਂ ਦੇ ਸਭ ਤੋਂ ਵਧੀਆਂ ਦੇਸ਼ਾਂ ਵਿੱਚੋਂ ਪੰਜਵੇ ਨੰਬਰ ‘ਤੇ ਹੈੈੈ। ਗੁਆਂਢੀ ਮੁਲਕ ਆਸਟ੍ਰੇਲੀਆਂ ਇਸ ਸੂਚੀ ਵਿੱਚ 12 ਵੇਂ ਨੰਬਰ ‘ਤੇ ਹੈ। ਜਾਪਾਨ ਇਸ ਸੂਚੀ ਵਿੱਚ ਪਹਿਲੇ ਨੰਬਰ ‘ਤੇ ਆਇਆ ਹੈ।
ਸੂਚੀ ਅਨੁਸਾਰ ਨਿਊਜ਼ੀਲੈਂਡ ਦੇ ਲੋਕ ਬਹੁਤ ਹੀ ਦੋਸਤਾਨਾ ਸੁਭਾਅ ਦੇ ਹਨ, ਜਿੱਥੇ ਘੁੰਮਣ -ਫਿਰਨ ਆਉਣ ਵਾਲੇ ਹਰ ਸ਼ਖਸ ਨੂੰ ਪੂਰਾ ਸਨਮਾਨ ਤੇ ਇੱਜ਼ਤ ਦਿੱਤੀ ਜਾਂਦੀ ਹੈ। ਕੋਂਡੋ ਨਾਸਟ ਟ੍ਰੈਵਲਰਜ਼ ਯੂਕੇ ਵੱਲੋਂ ਤਾਂ ਏਅਰ ਨਿਊਜ਼ੀਲੈਂਡ ਨੂੰ ਦੁਨੀਆਂ ਦੇ 7ਵੇਂ ਨੰਬਰ ਦੀ ਸਭ ਤੋਂ ਵਧੀਆ ਏਅਰਲਾਈਨ ਵੀ ਐਲਾਨਿਆ ਗਿਆ ਹੈ।

