ਟਰੋਲ ਕਰਨ ਵਾਲਿਆਂ ’ਤੇ ਵਰ੍ਹੇ ਗਾਇਕ ਜਸਬੀਰ ਜੱਸੀ

ਪੰਜਾਬੀ ਗਾਇਕ ਜਸਬੀਰ ਜੱਸੀ ਇਨ੍ਹੀਂ ਦਿਨੀਂ ਚਰਚਾ ’ਚ ਹਨ। ਜਸਬੀਰ ਜੱਸੀ ਦੀ ਇਕ ਇੰਟਰਵਿਊ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਵਲੋਂ ਕਬਰਾਂ ’ਤੇ ਜਾ ਕੇ ਗਾਉਣ ਵਾਲੇ ਸਿੰਗਰਾਂ ਬਾਰੇ ਬੋਲਿਆ ਜਾ ਰਿਹਾ ਹੈ। ਇਸ ਬਿਆਨ ਦੇ ਚਲਦਿਆਂ ਜਸਬੀਰ ਜੱਸੀ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਟਰੋਲਰਜ਼ ਨੂੰ ਜਸਬੀਰ ਜੱਸੀ ਨੇ ਠੋਕਵਾਂ ਜਵਾਬ ਦਿੱਤਾ ਹੈ। ਜਸਬੀਰ ਜੱਸੀ ਨੇ ਇਕ ਲਾਈਵ ਵੀਡੀਓ ਦੌਰਾਨ ਕਿਹਾ ਕਿ ਉਹ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਬੰਦੇ ਹਨ। ਉਹ ਕਿਉਂ ਕਬਰਾਂ ’ਤੇ ਜਾ ਕੇ ਮੱਥਾ ਟੇਕਦੇ ਫਿਰਨ।

ਜਸਬੀਰ ਜੱਸੀ ਨੇ ਅੱਗੇ ਕਿਹਾ ਕਿ ਇਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ। ਉਹ ਸਿੰਗਰਾਂ ਨੂੰ ਵੀ ਬੇਨਤੀ ਕਰਦੇ ਹਨ ਕਿ ਇਨ੍ਹਾਂ ਨੂੰ ਪ੍ਰਮੋਟ ਕਰਨਾ ਬੰਦ ਕਰਨ। ਉਨ੍ਹਾਂ ਕਿਹਾ ਕਿ ਸੂਟੇ ਲਾਉਣ ਵਾਲੇ ਬੰਦੇ ਨੂੰ ਤੁਸੀਂ ਬਾਬਾ ਕਿਵੇਂ ਮੰਨ ਸਕਦੇ ਹੋ?

Add a Comment

Your email address will not be published. Required fields are marked *