ਕੈਨੇਡਾ : ਟਰੈਕਟਰ ਟਰੇਲਰ ਦੀ ਕਈ ਗੱਡੀਆਂ ਨਾਲ ਟੱਕਰ

ਨਿਊਯਾਰਕ/ਬਰੈਂਪਟਨ : ਕੈਨੇਡਾ ਵਿਚ ਇਕ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ।ਪੀਲ ਪੁਲਸ ਦੇ ਮੁਤਾਬਕ ਸ਼ਨੀਵਾਰ ਤੜਕੇ ਬਰੈਂਪਟਨ ਵਿੱਚ ਕਈ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਜਾਣ ਦੇ ਬਾਰੇ ਸੂਚਨਾ ਮਿਲੀ ਹੈ।ਜਦ ਕਿ 15 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਖੇ ਪਹੁੰਚਾਇਆ ਗਿਆ ਹੈ।

ਆਪਣੇ ਇੱਕ ਟਵੀਟ ਵਿੱਚ ਪੀਲ ਰੀਜਨਲ ਪੁਲਸ ਨੇ ਕਿਹਾ ਹੈ ਕਿ ਸ਼ਨੀਵਾਰ ਸਵੇਰੇ ਲਗਭਗ 12:03 ਵਜੇ ਦੇ ਕਰੀਬ ਬਰੈਂਪਟਨ ਦੇ ਕਵੀਨ ਸਟਰੀਟ ਅਤੇ ਗੋਰ ਰੋਡ ਖੇਤਰ ਵਿਚ ਇੱਕ ਟਰੈਕਟਰ ਟਰੇਲਰ ਦੀ ਕਈ ਹੋਰ ਵਾਹਨਾਂ ਦੇ ਨਾਲ ਹੋਈ ਟੱਕਰ ਵਿੱਚ ਇਕ ਔਰਤ ਦੀ ਮੋਤ ਦੇ ਨਾਲ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਪੀਲ ਪੁਲਸ ਨੇ ਇੱਕ ਅਪਡੇਟ ਵਿੱਚ ਕਿਹਾ ਕਿ ਟੱਕਰ ਵਿੱਚ 10 ਕਾਰਾਂ ਸ਼ਾਮਲ ਸਨ। ਪੁਲਸ ਦੇ ਅਨੁਸਾਰ ਟਰੈਕਟਰ ਟ੍ਰੇਲਰ ਕਵੀਨ ਸਟਰੀਟ ਦੇ ਨਾਲ ਪੱਛਮ ਵੱਲ ਚਲਾ ਰਿਹਾ ਸੀ ਜਦੋਂ ਇਹ ਲਾਲ ਬੱਤੀ ‘ਤੇ ਉਡੀਕ ਕਰ ਰਹੇ ਲਗਭਗ 10 ਵਾਹਨਾਂ ਨਾਲ ਟਕਰਾ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਇਹ ਅਜੇ ਤੱਕ ਅਸਪੱਸ਼ਟ ਹੈ ਕਿ ਟਰੈਕਟਰ ਟਰੇਲਰ ਸਮੇਂ ਸਿਰ ਕਿਉਂ ਨਹੀਂ ਰੁਕਿਆ।ਪੁਲਸ ਨੇ ਦੱਸਿਆ ਕਿ ਟਰੈਕਟਰ ਟਰੇਲਰ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ‘ਤੇ ਕਈ ਦੋਸ਼ ਲਗਾਏ ਗਏ ਹਨ।

Add a Comment

Your email address will not be published. Required fields are marked *