DHL ਐਕਸਪ੍ਰੈੱਸ ਅਗਲੇ ਸਾਲ ਤੋਂ ਪਾਰਸਲ ਡਿਲਿਵਰੀ ਦੀ ਕੀਮਤਾਂ ’ਚ 6.9 ਫੀਸਦੀ ਦਾ ਵਾਧਾ ਕਰੇਗੀ
October 1, 2023
![](http://mehakewattan.com/wp-content/uploads/2023/10/2023_9image_12_43_346349596ydhl-ll.jpg)
ਮੁੰਬਈ – ਲਾਜਿਸਟਿਕਸ ਕੰਪਨੀ ਡੀ. ਐੱਚ. ਐੱਲ. ਐਕਸਪ੍ਰੈੱਸ ਆਪਣੀ ਸਾਲਾਨਾ ਕੀਮਤ ਐਡਜਸਟਮੈਂਟ ਪ੍ਰਕਿਰਿਆ ਦੇ ਤਹਿਤ ਅਗਲੇ ਸਾਲ ਤੋਂ ਭਾਰਤ ’ਚ ਪਾਰਸਲ ਡਿਲਿਵਰੀ ਦੀ ਕੀਮਤ ’ਤੇ ਔਸਤਨ 6.9 ਫੀਸਦੀ ਦਾ ਵਾਧਾ ਕਰੇਗੀ। ਕੰਪਨੀ ਵਲੋਂ ਜਾਰੀ ਇਕ ਬਿਆਨ ਮੁਤਾਬਕ ਮਹਿੰਗਾਈ ਸਮੇਤ ਵੱਖ-ਵੱਖ ਕਾਰਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਮਤਾਂ ਸਾਲਾਨਾ ਆਧਾਰ ’ਤੇ ਨਵੇਂ ਸਿਰੇ ਤੋਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਬਿਆਨ ਵਿਚ ਕਿਹਾ ਗਿਆ ਕਿ ਭਾਰਤ ਵਿਚ ਔਸਤਨ 6.9 ਫੀਸਦੀ ਦਾ ਵਾਧਾ ਕੀਤਾ ਜਾਏਗਾ। ਇਹ ਇਕ ਜਨਵਰੀ 2024 ਤੋਂ ਲਾਗੂ ਹੋਵੇਗਾ।
ਡੀ. ਐੱਚ. ਐੱਲ. ਐਕਸਪ੍ਰੈੱਸ (ਦੱਖਣੀ ਏਸ਼ੀਆ) ਦੇ ਸੀਨੀਅਰ ਉੱਪ-ਪ੍ਰਧਾਨ ਆਰ. ਐੱਸ. ਸੁਬਰਾਮਣੀਅਮ ਨੇ ਕਿਹਾ ਕਿ ਕੁੱਲ ਮਿਲਾ ਕੇ ਗਲੋਬਲ ਵਿਆਪਕ ਆਰਥਿਕ ਸਥਿਤੀ ਸਥਿਰ ਹੋਣ ਲੱਗੀ ਹੈ। ਹਾਲਾਂਕਿ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਔਖੇ ਸਮੇਂ ਵਿਚ ਅਸੀਂ ਗਲੋਬਲ ਪੱਧਰ ’ਤੇ ਆਪਣੇ ਸਾਰੇ ਗਾਹਕਾਂ ਨੂੰ ਸਥਿਰ ਅਤੇ ਭਰੋਸੇਯੋਗ ਸੇਵਾਵਾਂ ਮੁਹੱਈਆ ਕਰਦੇ ਹਾਂ।