ਅਭੈ ਸਿੰਘ ਦੀ ਸ਼ਾਨਦਾਰ ਖੇਡ ਦੀ ਬਦੌਲਤ ਭਾਰਤੀ ਸਕੁਐਸ਼ ਟੀਮ ਨੇ ਜਿੱਤਿਆ ਸੋਨ ਤਮਗ਼ਾ

ਹਾਂਗਜ਼ੂ : ਰੈਂਕਿੰਗ ਦਾ ਸਿਖਰਲਾ ਦਰਜਾ ਪ੍ਰਾਪਤ ਭਾਰਤ ਨੇ ਸ਼ਨੀਵਾਰ ਨੂੰ ਏਸ਼ੀਆਈ ਖੇਡਾਂ ਦੇ ਪੁਰਸ਼ ਟੀਮ ਸਕੁਐਸ਼ ਮੁਕਾਬਲੇ ਵਿੱਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਮੁਕਾਬਲੇ ਵਿੱਚ ਹਰਾ ਕੇ ਸੋਨ ਤਮਗਾ ਜਿੱਤਿਆ। ਦਿਨ ਦੇ ਹੀਰੋ ਚੇਨਈ ਦੇ ਅਭੈ ਸਿੰਘ ਰਹੇ, ਜਿਸ ਨੇ ਅਦਭੁਤ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ ਅਤੇ ਉਤਰਾਅ-ਚੜ੍ਹਾਅ ਵਾਲੇ ਨਿਰਣਾਇਕ ਮੈਚ ਵਿੱਚ ਨੂਰ ਜ਼ਮਾਨ ਨੂੰ 3-2 ਨਾਲ ਹਰਾਇਆ। ਇਸ ਮੈਚ ਵਿੱਚ 25 ਸਾਲਾ ਭਾਰਤੀ ਨੇ ਦੋ ਗੋਲਡ ਪੁਆਇੰਟ ਬਚਾਏ ਅਤੇ ਜਿੱਤ ਦਰਜ ਕੀਤੀ।

ਇਸ ਜਿੱਤ ਤੋਂ ਬਾਅਦ ਉਸ ਨੇ ਆਪਣਾ ਰੈਕੇਟ ਹਵਾ ‘ਚ ਉਛਾਲ ਦਿੱਤਾ। ਇਸ ਤੋਂ ਪਹਿਲਾਂ ਤਜਰਬੇਕਾਰ ਸੌਰਵ ਘੋਸ਼ਾਲ ਨੇ ਮੁਹੰਮਦ ਅਸੀਮ ਖਾਨ ‘ਤੇ 3-0 ਨਾਲ ਜਿੱਤ ਦਰਜ ਕਰਕੇ ਭਾਰਤ ਦੀ ਮੁਕਾਬਲੇ ‘ਚ ਵਾਪਸੀ ਕੀਤੀ ਕਿਉਂਕਿ ਮਹੇਸ਼ ਮੰਗਾਵੰਕਰ ਪਹਿਲੇ ਮੈਚ ‘ਚ ਇਕਬਾਲ ਨਾਸਿਰ ਤੋਂ ਇਸੇ ਫਰਕ ਨਾਲ ਹਾਰ ਗਏ ਸਨ।

ਇਸ ਤਰ੍ਹਾਂ ਭਾਰਤ ਨੇ ਲੀਗ ਗੇੜ ਵਿੱਚ ਪਾਕਿਸਤਾਨ ਤੋਂ ਮਿਲੀ ਹਾਰ ਦਾ ਬਦਲਾ ਲੈ ਲਿਆ। ਭਾਰਤ ਨੇ ਇੰਚੀਓਨ 2014 ਵਿੱਚ ਪੁਰਸ਼ ਟੀਮ ਸਕੁਐਸ਼ ਵਿੱਚ ਸੋਨ ਤਮਗਾ ਜਿੱਤਿਆ ਸੀ ਜਦਕਿ ਪਾਕਿਸਤਾਨ ਨੇ ਆਖਰੀ ਵਾਰ ਗਵਾਂਗਜ਼ੂ 2010 ਵਿੱਚ ਸੋਨ ਤਮਗਾ ਜਿੱਤਿਆ ਸੀ।

Add a Comment

Your email address will not be published. Required fields are marked *