ਕ੍ਰਿਕਟ ਵਰਲਡ ਕੱਪ ਤੋਂ ਪਹਿਲਾਂ ਜਲੰਧਰ ਦੀ ਸਪੋਰਟਸ ਇੰਡਸਟੀ ‘ਚ ਤੇਜ਼ੀ

ਜਲੰਧਰ-  ਕ੍ਰਿਕਟ ਵਰਲਡ ਕੱਪ ਦਾ ਆਗਾਜ਼ ਹੋਣ ਜਾ ਰਿਹਾ ਹੈ ਤੇ ਟੀਮਾਂ ਤਿਆਰ ਹਨ। ਵਾਰਮ ਅਪ ਮੈਚਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕ੍ਰਿਕਟ ਦੇ ਇਸ ਮਹਾਕੁੰਭ ਤੋਂ ਪਹਿਲਾਂ ਹੀ ਜਲੰਧਰ ਦੀ ਸਪੋਰਟਸ ਮਾਰਕਿਟ ‘ਚ ਤੇਜ਼ੀ ਆ ਗਈ ਹੈ। ਸਪੋਰਟਸ ਗੁਡਸ ਮੈਨਿਊਫੈਕਚਰਿੰਗ ਹੱਬ ਜਲੰਧਰ ‘ਚ ਖਿਡਾਰੀਆਂ ਤੋਂ ਲੈ ਕੇ ਕੰਪਨੀਆਂ ਤਕ ਦੇ ਆਰਡਰ ਆਉਣੇ ਸ਼ੁਰੂ ਹੋ ਚੁੱਕੇ ਹਨ। ਇਹ ਸ਼ਹਿਰ ਲਈ ਬੜੀ ਮਾਣ ਦੀ ਗੱਲ ਹੈ ਕਿ ਇਸ ਵਰਲਡ ਕੱਪ ‘ਚ ਮੈਚ ਕੋਈ ਵੀ ਹੋਵੇ, ਹਰ ਤੀਜਾ ਬੈਟ ਜਲੰਧਰ ਮੇਡ ਹੋਵੇਗਾ।

ਜਲੰਧਰ ਦੇ ਇਸ ਵਿਸ਼ਵ ਪ੍ਰਸਿੱਧ ਉਦਯੋਗ ‘ਚ ਬੈਟ, ਪੈਡ, ਗਲਵਜ਼, ਹੈਲਮੇਟ, ਕਿੱਟ ਬੈਗ ਤੇ ਕਲੋਦਿੰਗ ਦੇ ਲਗਾਤਾਰ ਆਰਡਰ ਆ ਰਹੇ ਹਨ। ਉਤਪਾਦ ਤਿਆਰ ਕਰਨ ਦੇ ਨਾਲ ਸਪਲਾਈ ਵੀ ਹੋ ਰਹੀ ਹੈ। ਸ਼ੁੱਕਰਵਾਰ ਨੂੰ ਸ਼ਹਿਰ ਦੀ ਇਕ ਪ੍ਰਸਿੱਧ ਮੈਨਿਊਫੈਕਚਰਿੰਗ ਕੰਪਨੀ ‘ਚ ਵਿਦੇਸ਼ੀ ਮਹਿਮਾਨਾਂ ਨੇ ਨਾ ਸਿਰਫ ਪਸੰਦ ਦੀ ਖੇਡ ਸਮੱਗਰੀ ਨੂੰ ਦੇਖਿਆ ਸਗੋਂ ਖਰੀਦਿਆ ਵੀ। 

ਓਵਰਆਲ ਦੇਸ਼ ਦੇ ਸਪੋਰਟਸ ਕਾਰੋਬਾਰ ਦਾ 60 ਫੀਸਦੀ ਹਿੱਸਾ ਜਲੰਧਰ ਦਾ ਹੈ। ਜਿਸ ਤਰ੍ਹਾਂ ਨਾਲ ਸ਼ਹਿਰ ਦੀ ਇੰਡਸਟਰੀ ਨੂੰ ਆਰਡਰ ਮਿਲ ਰਹੇ ਹਨ ਉਸ ਤੋਂ ਕਹਿ ਸਕਦੇ ਹਾਂ ਕਿ ਮੈਚ ‘ਚ ਹਰ  ਬੈਟ ਜਲੰਧਰ ਦਾ ਹੋਵੇਗਾ। ਵਰਲਡ ਕੱਪ ਨਾਲ ਕਾਰੋਬਾਰ ‘ਚ ਚੰਗਾ ਉਤਸ਼ਾਹ ਦਿਸ ਰਿਹਾ ਹੈ। ਸਪੋਰਟਸ ਇੰਡਸਟਰੀ ਨੂੰ ਕਈ ਆਰਡਰ ਵੀ ਮਿਲ ਰਹੇ ਹਨ। ਸ਼ਹਿਰ ‘ਚ ਬੈਟ, ਗਲਵਜ਼, ਹੈਲਮੇਟ, ਕਿੱਟ ਬੈਗ ਤੇ ਕਲੋਦਿੰਗ ਦੇ ਆਰਡਰ ਆਏ ਹਨ। ਖਿਡਾਰੀਆਂ ਹੀ ਨਹੀਂ ਸਗੋਂ ਦਰਸ਼ਕਾਂ ਦੇ ਵੀ ਕੱਪੜਿਆਂ ਦੀ ਡਿਮਾਂਡ ਸ਼ਹਿਰ ਪੂਰਾ ਕਰੇਗਾ।

Add a Comment

Your email address will not be published. Required fields are marked *