ਦੁਸਹਿਰੇ ’ਤੇ ਭਰਪੂਰ ਮਨੋਜਰੰਜਨ ਲਈ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫ਼ਿਲਮ ‘ਮੌਜਾਂ ਹੀ ਮੌਜਾਂ’

ਚੰਡੀਗੜ੍ਹ  – ਪੰਜਾਬੀ ਹਾਸੇ ਤੇ ਕਾਮੇਡੀ ਦੇ ਨਾਲ ਭਰਪੂਰ ਮਨੋਰੰਜਨ ਲਈ ਆਪਣੇ ਦੁਸਹਿਰੇ ਨੂੰ ਰੌਸ਼ਨ ਕਰਨ ਲਈ ਤਿਆਰ ਹੋ ਜਾਓ ਕਿਉਂਕਿ ਪੰਜਾਬੀ ਫ਼ਿਲਮ ‘ਮੌਜਾਂ ਹੀ ਮੌਜਾਂ’ ਇਸ ਦੁਸ਼ਹਿਰੇ ’ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸਦਾ ਟਰੇਲਰ ਹਾਲ ਹੀ ਵਿਚ ਬਾਲੀਵੁੱਡ ਦੇ ਮਸ਼ਹੂਰ ਸੁਪਰਸਟਾਰ ਸਲਮਾਨ ਖ਼ਾਨ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਇਹ ਦਮਦਾਰ ਕਾਮੇਡੀ ਫ਼ਿਲਮ ਆਪਣੇ ਬੇਮਿਸਾਲ ਕਾਮਿਕ ਟਾਈਮਿੰਗ, ਮਜ਼ੇਦਾਰ ਪੰਚਾਂ ਅਤੇ ਕਲਾਕਾਰਾਂ ਦੇ ਵਧੀਆ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਹਸਾਉਣ ਦਾ ਵਾਅਦਾ ਕਰਦੀ ਹੈ।

ਮਸ਼ਹੂਰ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਦੁਆਰਾ ਨਿਰਦੇਸ਼ਿਤ, ‘ਮੌਜਾਂ ਹੀ ਮੌਜਾਂ’ ਵਿਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਲਾਕਾਰ, ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਜਿੰਮੀ ਸ਼ਰਮਾ, ਤਨੂ ਗਰੇਵਾਲ ਅਤੇ ਹਸ਼ਨੀਨ ਚੌਹਾਨ ਦਿਖਾਈ ਦੇਣਗੇ। ਇਹ ਫ਼ਿਲਮ ਮਜ਼ੇਦਾਰ, ਡਰਾਮੇ ਅਤੇ ਪੂਰੀ ਕਾਮੇਡੀ ਨਾਲ ਭਰੀ ਇਕ ਨਾਨ-ਸਟਾਪ ਮਨੋਰੰਜਨ ਕਰਨ ਦਾ ਵਾਅਦਾ ਕਰਦੀ ਹੈ।

ਫ਼ਿਲਮ ਦੀ ਸਟੋਰੀ ਅਤੇ ਸਕ੍ਰੀਨਪਲੇਅ ਵੈਭਵ ਸੁਮਨ ਅਤੇ ਸ਼੍ਰੇਆ ਸ਼੍ਰੀਵਾਸਤਵ ਵਲੋਂ ਤੇ ਡਾਇਲਾਗ ਨਰੇਸ਼ ਕਥੂਰੀਆ ਵਲੋਂ ਲਿਖੇ ਗਏ ਹਨ, ਫ਼ਿਲਮ ਨੂੰ ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ ਹੈ ਅਤੇ ਓਮਜੀ ਗਰੁੱਪ ਦੁਆਰਾ ਪੂਰੀ ਦੁਨੀਆ ਵਿਚ ਰਿਲੀਜ਼ ਕੀਤਾ ਜਾਵੇਗਾ। ਇਸ ਫ਼ਿਲਮ ਦੇ ਨਿਰਮਾਤਾ ਅਮਰਦੀਪ ਗਰੇਵਾਲ ਹਨ।

Add a Comment

Your email address will not be published. Required fields are marked *