ਮਰਹੂਮ ਮੂਸੇਵਾਲਾ ਤੇ ਸੰਨੀ ਮਾਲਟਨ ਦੇ ਗੀਤ ‘410’ ਦਾ ਟੀਜ਼ਰ ਰਿਲੀਜ਼
ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ, ਜਿਸ ਦੀ ਪੁਸ਼ਟੀ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਸੀ। ਹਾਲ ਹੀ ‘ਚ ਇਨ੍ਹਾਂ ਦੇ ਗੀਤ ‘410’ ਦਾ ਦੀ ਪਹਿਲੀ ਝਲਕ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵਾਲੇ ਆਕਰਸ਼ਿਤ ਕੀਤਾ ਹੈ।
ਦਰਅਸਲ, ਸਿੱਧੂ ਤੇ ਸੰਨੀ ਦੇ ਗੀਤ ‘410’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਗੀਤ ਦੇ ਟੀਜ਼ਰ ਨੂੰ ਸੰਨੀ ਮਾਲਟਨ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ‘ਚ ਰਿਲੀਜ਼ ਕੀਤਾ ਹੈ। ਇਸ ਟੀਜ਼ਰ ‘ਚ ਸਿੱਧੂ ਆਖਦੇ ਨਜ਼ਰ ਆ ਰਹੇ ਹਨ ਕਿ ਸੰਨੀ ਮਾਲਟਨ ਸਾਡਾ ਭਰਾ ਹੈ, ਸਾਡਾ ਭਰਾ ਸੀ ਤੇ ਹਮੇਸ਼ਾ ਰਹੇਗਾ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਇਹ ਗੀਤ 10 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਸਿੱਧੂ ਮੂਸੇਵਾਲਾ ਦੇ ਮਾਂ ਚਰਨ ਕੌਰ ਨੇ ਆਈ. ਵੀ. ਐੱਫ. ਰਾਹੀਂ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਕਾਰਨ ਸਿੱਧੂ ਦੇ ਫੈਨਜ਼ ਬੇਹੱਦ ਖੁਸ਼ ਹਨ। ਉਸ ਨਵਜੰਮੇ ਦਾ ਨਾਂ ਵੀ ਸ਼ੁੱਭਦੀਪ ਸਿੰਘ ਸਿੱਧੂ ਰੱਖਿਆ ਗਿਆ ਹੈ।

