ਨੌਜਵਾਨ ਨੇ ਆਪਣੀ ਲਿਵ-ਇਨ ਪਾਰਟਨਰ ਦਾ ਵੱਢਿਆ ਗਲਾ
![](http://mehakewattan.com/wp-content/uploads/2023/10/2023_10image_06_04_36771149312-ll.jpg)
ਨਵੀਂ ਦਿੱਲੀ – ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਬੀਤੇ ਅਪ੍ਰੈਲ ਮਹੀਨੇ ’ਚ ਰੂਪਨਗਰ ਇਲਾਕੇ ਦੀ ਇਕ ਔਰਤ ਦੀ ਗਲਾ ਕੱਟ ਕੇ ਹੱਤਿਆ ਕਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਫਰਾਰ ਲੋੜੀਂਦੇ ਭਗੌੜੇ ਮੁਲਜ਼ਮ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਕਮਲਾ ਨਗਰ ਦੇ ਵਾਸੀ ਭਰਤ ਨੇ ਦੱਸਿਆ ਸੀ ਕਿ ਉਸ ਦੀ ਭੈਣ ਕੁਝ ਮਤਭੇਦਾਂ ਕਾਰਨ ਪਤੀ ਤੋਂ ਵੱਖ ਰਹਿੰਦੀ ਸੀ, ਜਿਸ ਨੂੰ 6-7 ਸਾਲ ਪਹਿਲਾਂ ਰਿੰਕੂ ਨਾਂ ਦੇ ਵਿਅਕਤੀ ਨਾਲ ਪਿਆਰ ਹੋ ਗਿਆ। ਦੋਵੇਂ ਗੁੜ ਮੰਡੀ ਨੇੜੇ ਕਿਰਾਏ ਦੇ ਮਕਾਨ ’ਚ ਲਿਵ-ਇਨ ਵਿਚ ਰਹਿਣ ਲੱਗੇ। ਦੋਵਾਂ ’ਚ ਜਲਦ ਵਿਵਾਦ ਹੋਣ ’ਤੇ ਉਸ ਦੀ ਭੈਣ ਕਮਲਾ ਨਗਰ ਦੇ ਪੀ. ਜੀ. ’ਚ ਵੱਖਰੀ ਰਹਿਣ ਲੱਗੀ। 15 ਅਪ੍ਰੈਲ ਨੂੰ ਸੂਚਨਾ ਮਿਲੀ ਕਿ ਕਿਸੇ ਨੇ ਉਸ ਦੀ ਭੈਣ ਦਾ ਗਲਾ ਕੱਟ ਦਿੱਤਾ ਹੈ। ਖੂਨ ਨਾਲ ਲੱਥਪੱਥ ਭੈਣ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਨੂੰ ਡਾਕਟਰਾਂ ਨੇ 850 ਟਾਂਕੇ ਲਾਏ।
ਪੁਲਸ ਨੇ ਮੁਲਜ਼ਮ ਰਿੰਕੂ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਸ਼ੱਕ ਸੀ ਕਿ ਪੀੜਤਾ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਸ ਨੇ ਪੀੜਤਾ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਉਸ ਦਾ ਗਲਾ ਕੱਟ ਦਿੱਤਾ।