ਰਣਬੀਰ ਕਪੂਰ ਸਟਾਰਰ ਫ਼ਿਲਮ‘ਐਨੀਮਲ’ ਦੇ ਟੀਜ਼ਰ ਨੂੰ ਮਿਲਿਆ ਭਰਵਾਂ ਹੁੰਗਾਰਾ
September 30, 2023
ਮੁੰਬਈ – ਨਿਰਮਾਤਾਵਾਂ ਨੇ ਸੰਦੀਪ ਰੈੱਡੀ ਵਾਂਗਾ ਦੁਆਰਾ ਨਿਰਦੇਸ਼ਿਤ ਫ਼ਿਲਮ ‘ਐਨੀਮਲ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਰਣਬੀਰ ਕਪੂਰ ਸਟਾਰਰ ਫ਼ਿਲਮ ਦੀ ਇਕ ਸੰਖੇਪ ਝਲਕ ਰਾਅ-ਪਾਵਰ, ਸਾਜ਼ਿਸ਼ ਤੇ ਵਾਈਲ ਡ ਨੇਚਰ ਨੂੰ ਦਿਖਾਉਣ ’ਚ ਪੂਰੀ ਤਰ੍ਹਾਂ ਸਫਲ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਰਣਬੀਰ ਕਪੂਰ ਦੇ ਜਨਮ ਦਿਨ ’ਤੇ ਟੀਜ਼ਰ ਰਿਲੀਜ਼ ਹੋਣ ਨਾਲ ਇਸ ਮੌਕੇ ਉਤਸ਼ਾਹ ਦੀ ਇਕ ਵਾਧੂ ਪਰਤ ਜੁੜ ਗਈ ਹੈ। ਇਹ ਥ੍ਰਿਲਰ ਡਰਾਮਾ ਭੂਸ਼ਣ ਕੁਮਾਰ ਦੁਆਰਾ ਤਿਆਰ ਕੀਤਾ ਗਿਆ ਹੈ ਤੇ ਇਸ ’ਚ ਅਨਿਲ ਕਪੂਰ, ਰਣਬੀਰ ਕਪੂਰ, ਰਸ਼ਮਿਕਾ ਮੰਦਾਨਾ, ਬੌਬੀ ਦਿਓਲ ਤੇ ਤ੍ਰਿਪਤੀ ਡਿਮਰੀ ਵੀ ਹਨ।
ਇਹ ਫ਼ਿਲਮ 1 ਦਸੰਬਰ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ ’ਚ ਰਿਲੀਜ਼ ਹੋਣ ਵਾਲੀ ਹੈ। ‘ਐਨੀਮਲ’ ਦਾ ਨਿਰਮਾਣ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਮੁਰਾਦ ਖੇਤਾਨੀ ਦੇ ਸਿਨੇ1 ਸਟੂਡੀਓਜ਼ ਤੇ ਪ੍ਰਣਯ ਰੈੱਡੀ ਵਾਂਗਾ ਦੀ ਭੱਦਰਕਾਲੀ ਪਿਕਚਰਸ ਦੁਆਰਾ ਕੀਤਾ ਗਿਆ ਹੈ।

