ਫ਼ਿਲਮ ‘ਦੋਨੋਂ’ ਦਾ ਨਵਾਂ ਗੀਤ ‘ਖੰਮਾ ਘਨੀ’ ਜੈਪੁਰ ’ਚ ਹੋਇਆ ਲਾਂਚ

ਮੁੰਬਈ  – ਰਾਜਵੀਰ ਦਿਓਲ ਤੇ ਪਲੋਮਾ ਫ਼ਿਲਮ ‘ਦੋਨੋਂ’ ਨਾਲ ਬਾਲੀਵੁੱਡ ’ਚ ਡੈਬਿਊ ਕਰ ਰਹੇ ਹਨ। ਹੁਣ ਇਹ ਜੋੜੀ ਵੀ ਲੋਕਾਂ ਦਾ ਦਿਲ ਜਿੱਤ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ, ਨਿਰਦੇਸ਼ਕ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐੱਸ. ਬੜਜਾਤੀਆ ਨੇ ਕੀਤਾ ਹੈ। ਫ਼ਿਲਮ ‘ਦੋਨੋਂ’ ਦਾ ਟਾਈਟਲ ਟਰੈਕ ‘ਅੱਗ ਲੱਗਦੀ’ ਲੋਕਾਂ ਦਾ ਪਸੰਦੀਦਾ ਗੀਤ ਬਣ ਗਿਆ ਹੈ। 

ਹੁਣ ਜੈਪੁਰ ਦੇ ਇਕ ਕਾਲਜ ’ਚ ਫ਼ਿਲਮ ਦਾ ਨਵਾਂ ਗੀਤ ‘ਖੰਮਾ ਘਨੀ’ ਲਾਂਚ ਕੀਤਾ ਗਿਆ। ਇਸ ਗੀਤ ਨੂੰ ਸ਼ੰਕਰ-ਅਹਿਸਾਨ-ਲੋਏ ਨੇ ਕੰਪੋਜ਼ ਕੀਤਾ ਹੈ। ਇਸ ਗੀਤ ਨੂੰ ਸ਼ਿਵਮ ਮਹਾਦੇਵਨ ਤੇ ਸ਼੍ਰੇਆ ਘੋਸ਼ਾਲ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ। ਗੀਤ ’ਚ ਰਾਜਸਥਾਨੀ ਵਾਇਬਸ ਨਜ਼ਰ ਆ ਰਹੇ ਹਨ ਤੇ ਇਸ ਨੂੰ ਵਿਜੇ ਗਾਂਗੁਲੀ ਨੇ ਕੋਰੀਓਗ੍ਰਾਫ ਕੀਤਾ ਹੈ। ਰਾਜਸ਼੍ਰੀ ਨੇ ਨਿਰਮਾਣ ਦੇ 76 ਸਾਲ ਪੂਰੇ ਕਰ ਲਏ ਹਨ ਤੇ ‘ਦੋਨੋਂ’ ਰਾਜਸ਼੍ਰੀ ਦੀ ਸੈਲੀਬ੍ਰੇਸ਼ਨ ਫਿਲਮ ਹੈ।

Add a Comment

Your email address will not be published. Required fields are marked *