ਐਕਸ਼ਨ ਨਾਲ ਭਰਪੂਰ ਹੈ ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ਦਾ ਟੀਜ਼ਰ

 ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ 3’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਨੂੰ ‘ਟਾਈਗਰ ਕਾ ਮੈਸਿਜ’ ਨਾਂ ਦਿੱਤਾ ਗਿਆ ਹੈ। ਇਸ ’ਚ ਸਲਮਾਨ ਖ਼ਾਨ ਦੇਸ਼ ਨੂੰ ਇਕ ਸੁਨੇਹਾ ਦੇ ਰਹੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ ਤੇ ਹੁਣ ਸਮਾਂ ਹੈ ਕਿ ਦੇਸ਼ ਉਸ ਨੂੰ ਇਹ ਦੱਸੇ ਕਿ ਉਹ ਗੱਦਾਰ ਹੈ ਜਾਂ ਦੇਸ਼ਭਗਤ।

ਟੀਜ਼ਰ ’ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਸਲਮਾਨ ਖ਼ਾਨ ਨੂੰ ਵੱਖ-ਵੱਖ ਥਾਵਾਂ ’ਤੇ ਐਕਸ਼ਨ ਕਰਦੇ ਦੇਖਿਆ ਜਾ ਸਕਦਾ ਹੈ। ਟੀਜ਼ਰ ’ਚ ਸਲਮਾਨ ਖ਼ਾਨ ਦਾ ਇਕ ਡਾਇਲਾਗ ਵੀ ਹੈ, ਜਿਸ ’ਚ ਉਹ ਕਹਿੰਦੇ ਹਨ ਕਿ ਜਦੋਂ ਤਕ ਟਾਈਗਰ ਮਰਿਆ ਨਹੀਂ, ਉਦੋਂ ਤਕ ਸਮਝੋ ਟਾਈਗਰ ਹਾਰਿਆ ਨਹੀਂ।

ਦੱਸ ਦੇਈਏ ਕਿ ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਦਾ ਵੀ ਕੈਮਿਓ ਹੋਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ‘ਟਾਈਗਰ 3’ ਫ਼ਿਲਮ ’ਚ ਸਲਮਾਨ ਖ਼ਾਨ ਨੂੰ ਜੇਲ੍ਹ ’ਚੋਂ ਬਾਹਰ ਨਿਕਲਣ ’ਚ ਮਦਦ ਕਰਨਗੇ ਤੇ ਇਹ ਮੈਸਿਜ ਵੀ ਸਲਮਾਨ ਖ਼ਾਨ ਵਲੋਂ ਜੇਲ੍ਹ ’ਚ ਬੈਠ ਕੇ ਦਿੱਤਾ ਜਾਂਦਾ ਹੈ, ਜਿਸ ਤੋਂ ਸਾਫ ਹੈ ਕਿ ਇਸੇ ਸੀਨ ਦੌਰਾਨ ਸ਼ਾਹਰੁਖ ਖ਼ਾਨ ਦੀ ਫ਼ਿਲਮ ’ਚ ਐਂਟਰੀ ਹੋਣ ਵਾਲੀ ਹੈ। ਫ਼ਿਲਮ ਦੀ ਕਹਾਣੀ ਆਦਿਤਿਆ ਚੋਪੜਾ ਨੇ ਲਿਖੀ ਹੈ। ਇਸ ਨੂੰ ਡਾਇਰੈਕਟ ਮਨੀਸ਼ ਸ਼ਰਮਾ ਕਰ ਰਹੇ ਹਨ। ਫ਼ਿਲਮ ਦੁਨੀਆ ਭਰ’ਚ ਦੀਵਾਲੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *