ਨੀਦਰਲੈਂਡ ਦੇ ਰੋਟਰਡਮ ‘ਚ 2 ਥਾਵਾਂ ‘ਤੇ ਫ਼ਾਇਰਿੰਗ
September 29, 2023
![](http://mehakewattan.com/wp-content/uploads/2023/09/2023_9image_22_14_25108597402-ll.jpg)
ਹੇਗ : ਡੱਚ ਬੰਦਰਗਾਹ ਸ਼ਹਿਰ ਰੋਟਰਡਮ ਵਿਚ ਇਕ ਯੂਨੀਵਰਸਿਟੀ ਹਸਪਤਾਲ ਅਤੇ ਇਕ ਅਪਾਰਟਮੈਂਟ ਵਿਚ ਗੋਲ਼ੀਬਾਰੀ ਦੀਆਂ ਘਟਨਾਵਾਂ ਵਿਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਰੋਟਰਡਮ ਪੁਲਸ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਇਕ ਪੋਸਟ ਵਿਚ ਕਿਹਾ ਕਿ ਉਹ ਹੋਰ ਵੇਰਵੇ ਜਾਰੀ ਕਰਨ ਤੋਂ ਪਹਿਲਾਂ ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਰੇਸਮਸ ਮੈਡੀਕਲ ਸੈਂਟਰ ਅਤੇ ਨੇੜਲੇ ਅਪਾਰਟਮੈਂਟ ਵਿਚ ਗੋਲ਼ੀਬਾਰੀ ਤੋਂ ਬਾਅਦ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਥਾਵਾਂ ‘ਤੇ ਅੱਗ ਵੀ ਲੱਗ ਗਈ।