ਅਸ਼ਲੀਲ ਵੀਡੀਓ ਦਾ ਮਾਮਲਾ-‘ਕੁੱਲ੍ਹੜ ਪਿੱਜ਼ਾ’ ਦੇ ਬਾਹਰ ਔਰਤ ਦਾ ਜ਼ਬਰਦਸਤ ਹੰਗਾਮਾ

ਜਲੰਧਰ – ਜਲੰਧਰ ਦੇ ਮਸ਼ਹੂਰ ਜੋੜੇ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਹੁਣ ਇਕ ਔਰਤ ਵਿਨੀਤ ਕੌਰ ਵੱਲੋਂ ਕੁੱਲ੍ਹੜ ਪਿੱਜ਼ਾ ਦੇ ਬਾਹਰ ਜੋੜੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਜਲੰਧਰ ਦੇ ਖਾਂਬੜਾ ਚਰਚ ਦੇ ਪਾਸਟਰ ਅੰਕੁਰ ਨਰੂਲਾ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੀ ਵਿਨੀਤ ਕੌਰ ਨੇ ਹੁਣ ਅਸ਼ਲੀਲ ਵੀਡੀਓਜ਼ ਕਰਕੇ ਸੁਰਖੀਆਂ ‘ਚ ਰਹਿਣ ਵਾਲੇ ਕੁੱਲ੍ਹੜ ਪਿੱਜ਼ਾ ਜੋੜੇ ਖ਼ਿਲਾਫ਼ ਵੀ ਮੋਰਚਾ ਖੋਲ੍ਹ ਦਿੱਤਾ ਹੈ। ਵਿਨੀਤ ਕੌਰ ਹੱਥਾਂ ਵਿੱਚ ਤਖ਼ਤੀ ਲੈ ਕੇ ਕੁੱਲ੍ਹੜ ਪਿੱਜ਼ਾ ਦੇ ਬਾਹਰ ਆਈ ਅਤੇ ਉੱਥੇ ਹੰਗਾਮਾ ਕੀਤਾ। ਇਸ ਦੇ ਨਾਲ ਹੀ ਕੁੱਲ੍ਹੜ ਪਿੱਜ਼ਾ ਮੁਰਦਾਬਾਦ ਦੇ ਨਾਅਰੇ ਵੀ ਲਗਾਏ। 

ਵਿਨੀਤ ਕੌਰ ਨੇ ਦੋਸ਼ ਲਾਇਆ ਕਿ ਕੁੱਲ੍ਹੜ ਪਿੱਜ਼ਾ ਜੋੜੇ ਦੀ ਇਤਰਾਜ਼ਯੋਗ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਮਾਂ ਦਾ ਬਿਆਨ ਆਇਆ ਹੈ ਕਿ 70 ਫ਼ੀਸਦੀ ਔਰਤਾਂ ਅਜਿਹਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੋੜੇ ਨੇ ਹੀ ਨਹੀਂ ਸਗੋਂ ਪਤੀ-ਪਤਨੀ ਦੇ ਪਰਿਵਾਰ ਵਾਲਿਆਂ ਨੇ ਵੀ ਆਪਣੀ ਸ਼ਰਮ ਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨੂੰਹਾਂ-ਧੀਆਂ ਬਦਨਾਮ ਕੀਤਾ ਜਾ ਰਿਹਾ ਹੈ। ਕੁੱਲ੍ਹੜ ਪਿੱਜ਼ਾ ਜੋੜੇ ਦੀ ਮਾਂ ਦੱਸੇ ਕਿ ਕਿਹੜੇ 70 ਫ਼ੀਸਦੀ ਜੋੜੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰਦੇ ਹਨ। ਵਿਨੀਤ ਕੌਰ ਨੇ ਕਿਹਾ ਕਿ ਵਾਇਰਲ ਵੀਡੀਓਜ਼ ਦਾ ਸਾਡੇ ਬੱਚਿਆਂ ‘ਤੇ ਗਲਤ ਅਸਰ ਪੈ ਰਿਹਾ ਹੈ। ਬੱਚੇ ਕੁੱਲ੍ਹੜ ਪਿੱਜ਼ਾ ਵਾਲਿਆਂ ਦਾ ਟੈਗ ਵੇਖ ਕੇ ਸਾਨੂੰ ਪੁੱਛ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਸਹਿਜ ਅਰੋੜਾ ਨੂੰ ਜ਼ਰੂਰਤ ਸੀ ਅਜਿਹੀ ਵੀਡੀਓ ਬਣਾਉਣ ਦੀ, ਉਸ ਦੀ ਪਤਨੀ ਗੁਰਪ੍ਰੀਤ ਕੌਰ ਉਸ ਨੂੰ ਮਨ੍ਹਾ ਵੀ ਕਰ ਸਕਦੀ ਸੀ। ਉਸ ਨੇ ਕਿਹਾ ਕਿ ਹੁਣ ਗੁਰਪ੍ਰੀਤ ਕੌਰ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ। 

ਵਿਨੀਤ ਕੌਰ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜੋੜੇ ਦਾ ਸਾਥ ਦੇਣ ਵਾਲੇ ਪਾਸਟਰ ਅੰਕੁਰ ਨਰੂਲਾ ਨੇ ਹੀ ਉਸ ਦੀ ਵੀਡੀਓ ਕੱਢ ਕੇ ਉਸ ਨੂੰ ਜੇਲ੍ਹ ਭੇਜਿਆ ਸੀ। ਜਦੋਂ ਵਿਨੀਤ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਕੁੱਲ੍ਹੜ ਪਿੱਜ਼ਾ ਜੋੜੇ ਨਾਲ ਗੱਲ ਕੀਤੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਕਿਉਂ ਗੱਲ ਕਰਾਂ। ਹੰਗਾਮਾ ਕਰ ਰਹੀ ਮਹਿਲਾ ਨੇ ਕਿਹਾ ਕਿ ਕੁੱਲ੍ਹੜ ਪਿੱਜ਼ਾ ਦੇ ਜੋੜੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ ਉਸ ਨੇ ਕੁੱਲ੍ਹੜ ਪਿੱਜ਼ਾ ਦੇ ਜੋੜੇ ਦੀ ਸਪੋਰਟ ਕਰਨ ਵਾਲਿਆਂ ਖ਼ਿਲਾਫ਼ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ। 

ਉਥੇ ਹੀ ਮੌਕੇ ਉਥੇ ਮੌਜੂਦ ਪੁਲਸ ਨੇ ਮਹਿਲਾ ਨੂੰ ਸਮਝਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਵਿਚ ਪੁਲਸ ਆਪਣਾ ਕੰਮ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਇਹ ਵੀਡੀਓ ਕੋਈ ਬਾਹਰ ਨਹੀਂ ਬਣੀ ਹੈ ਜਦਕਿ ਦੋਵੇਂ ਪਤੀ-ਪਤਨੀ ਦੀ ਬਣਾਈ ਗਈ ਹੈ। ਇਥੇ ਆ ਕੇ ਹੰਗਾਮਾ ਕਰਨ ਦੀ ਲੋੜ ਨਹੀਂ ਹੈ। ਪੁਲਸ ਮੁਲਾਜ਼ਮ ਨੇ ਕਿਹਾ ਕਿ ਜੇਕਰ ਤੁਹਾਡੇ ਹੰਗਾਮੇ ਅਤੇ ਮੀਡੀਆ ਕਾਰਨ ਕੁੱਲ੍ਹੜ ਪਿੱਜ਼ਾ ਵਾਲਿਆਂ ਨੂੰ ਕੁਝ ਹੋ ਗਿਆ ਤਾਂ ਉਸ ਦੀ ਜ਼ਿੰਮੇਵਾਰ ਤੁਸੀਂ ਹੋਵੋਗੇ। ਮੌਕੇ ਉਤੇ ਪੁਲਸ ਹੰਗਾਮਾ ਕਰ ਰਹੀ ਔਰਤ ਨੂੰ ਸ਼ਾਂਤ ਕਰਵਾਇਆ ਅਤੇ ਉਥੋਂ ਲੈ ਕੇ ਗਈ।  

Add a Comment

Your email address will not be published. Required fields are marked *