‘ਨਸੀਬ’ ਤੇ ‘ਸੁਹਾਗ’ ਵਰਗੀਆਂ ਫ਼ਿਲਮਾਂ ਦੇ ਪ੍ਰਸਿੱਧ ਲੇਖਕ ਦਾ ਦਿਹਾਂਤ

ਮੁੰਬਈ : ‘ਅਮਰ ਅਕਬਲ ਐਂਥਨੀ’, ‘ਨਸੀਬ’ ਅਤੇ ‘ਕੁਲੀ’ ਵਰਗੀਆਂ ਮਸ਼ਹੂਰ ਫ਼ਿਲਮਾਂ ਦੇ ਪਟਕਥਾ ਲੇਖਕ ਪ੍ਰਯਾਗ ਰਾਜ (88) ਦਾ ਬੀਤੇ ਸ਼ਨੀਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ ਬਾਂਦਰਾ ਸਥਿਤ ਨਿਵਾਸ ’ਤੇ ਆਖਰੀ ਸਾਹ ਲਿਆ। ਦੱਸ ਦਈਏ ਕਿ ਪ੍ਰਯਾਗ ਰਾਜ ਕਈ ਬੀਮਾਰੀਆਂ ਦੀ ਚਪੇਟ ‘ਚ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਬੀਤੇ ਦਿਨੀਂ ਯਾਨੀਕਿ ਐਤਵਾਰ ਸਵੇਰੇ ਦਾਦਰ ਦੇ ਸ਼ਿਵਾਜੀ ਪਾਰਕ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ‘ਸੁਹਾਗ’, ‘ਰੋਟੀ’, ‘ਮਰਦ’, ‘ਗ੍ਰਿਫ਼ਤਾਰ’ ਅਤੇ ‘ਧਰਮਵੀਰ’ ਵਰਗੀਆਂ ਫ਼ਿਲਮਾਂ ਵੀ ਲਿਖੀਆਂ ਹਨ।

Add a Comment

Your email address will not be published. Required fields are marked *