ਪ੍ਰਸਿੱਧ ਆਸਾਮੀ ਗਾਇਕਾ ਸੁਦਕਸ਼ਿਨਾ ਸਰਮਾ ਦਾ ਦਿਹਾਂਤ

ਗੁਹਾਟੀ – ਪ੍ਰਸਿੱਧ ਆਸਾਮੀ ਗਾਇਕਾ ਸੁਦਕਸ਼ਿਨਾ ਸਰਮਾ (89) ਦਾ ਲੰਬੀ ਬਿਮਾਰੀ ਤੋਂ ਬਾਅਦ ਸੋਮਵਾਰ ਇੱਥੇ ਦਿਹਾਂਤ ਹੋ ਗਿਆ। ਸੁਦਕਸ਼ਿਨਾ ਸਰਮਾ ਆਸਾਮੀ ਗਾਇਕ ਮਰਹੂਮ ਭੂਪੇਨ ਹਜ਼ਾਰਿਕਾ ਦੀ ਛੋਟੀ ਭੈਣ ਸੀ। ਸੁਦਕਸ਼ਿਨਾ ਸਰਮਾ ਆਪਣੇ ਪਿੱਛੇ ਇੱਕ ਧੀ ਛੱਡ ਗਈ ਹੈ ਜਦੋਂਕਿ ਉਨ੍ਹਾਂ ਦੇ ਪਤੀ ਗਾਇਕ ਦਿਲੀਪ ਸਰਮਾ ਅਤੇ ਦੋ ਪੁੱਤਰਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਸੁਦਕਸ਼ਿਨਾ ਸਰਮਾ ਨੂੰ ਨਮੂਨੀਆ ਅਤੇ ਬੈੱਡਸੋਰਸ ਕਾਰਨ 23 ਜੂਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

Add a Comment

Your email address will not be published. Required fields are marked *